ਅਤੇ ਜੇ ਉਹ ਤੀਵੀਂ ਤੇਰੇ ਸੰਗ ਆਉਣਾ ਨਾ ਚਾਹੇ, ਤਾਂ ਤੂੰ ਮੇਰੀ ਇਸ ਸੁਗੰਦ ਤੇ ਛੁੱਟ ਜਾਏਂਗਾ; ਅਪਰ ਮੇਰੇ ਪੁੱਤ੍ਰ ਨੂੰ ਉੱਥ ਕਦੇ ਨਾ ਲੈਜਾਵੀਂ।ਉਸ ਚਾਕਰ ਨੈ ਆਪਣਾ ਹੱਥ ਆਪਣੇ ਮਾਲਕ ਅਬਿਰਹਾਮ ਦੀ ਲੱਤ ਹੇਠ ਰਖਕੇ, ਉਹ ਦੇ ਪਾਸ ਉਸ ਗੱਲ ਦੀ ਸੁਗੰਦ ਖਾਹਦੀ।
ਉਪਰੰਦ ਉਸ ਚਾਕਰ ਨੈ ਆਪਣੇ ਮਾਲਕ ਦੇ ਊਠਾਂ ਵਿਚੋਂ ਦਸ ਊਠ, ਅਤੇ ਆਪਣੇ ਮਾਲਕ ਦੀਆਂ ਸਭ ਪਰਕਾਰ ਦੀਆਂ ਵਸਤਾਂ ਲੈਕੇ, ਉੱਠਕੇ ਤੁਰ ਪਿਆ, ਅਤੇ ਅਰਮਨਹਿਰੈਨ ਵਿਖੇ, ਨਹੂਰ ਦੇ ਨਗਰ ਤੀਕੁਰ ਗਿਆ।ਸੰਝ ਨੂੰ ਜਿਸ ਵੇਲੇ ਤ੍ਰੀਮਤਾਂ ਪਾਣੀ ਭਰਨ ਜਾਂਦੀਆਂ ਹਨ, ਓਨ ਉਸ ਨਗਰ ਦੇ ਬਾਹਰ ਖੂਹ ਦੇ ਨੇੜੇ ਊਠਾਂ ਨੂੰ ਬਹਾਲਿਆ।ਅਤੇ ਕਿਹਾ, ਹੇ ਪ੍ਰਭੁ ਮੇਰੇ ਮਾਲਕ ਅਬਿਰਹਾਮ ਦੇ ਪਰਮੇਸੁਰ, ਮੈਂ ਤੇਰੀ ਮਿੱਨਤ ਕਰਦਾ ਹਾਂ, ਤੂੰ ਅੱਜ ਮੇਰਾ ਪਰੋਜਨ ਪੂਰਾ ਕਰ,ਅਤੇ ਮੇਰੇ ਮਾਲਕ ਅਬਿਰਹਾਮ ਪੁਰ ਦਯਾਲ ਹੋ।ਵੇਖ, ਮੈਂ ਪਾਣੀ ਦੇ ਇਸ ਖੂਹੇ ਉੱਤੇ ਖੜਾ ਹਾਂ, ਅਤੇ ਨਗਰ ਦੇ ਲੋਕਾਂ ਦੀਆਂ ਧੀਆਂ ਪਾਣੀ ਭਰਨ ਆਉਂਦੀਆਂ ਹਨ।ਅਜਿਹਾ ਕਰ, ਕਿ ਉਹ ਕੁੜੀ, ਜਿਹ ਨੂੰ ਆਖਾਂ, ਜੋ ਆਪਣਾ ਘੜਾ ਉਤਾਰ, ਤਾਂ ਮੈਂ ਪਾਣੀ ਪੀਵਾਂ; ਅਤੇ ਉਹ ਕਹੇ, ਪੀਉ, ਅਤੇ ਮੈਂ ਤੇਰੇ ਊਠਾਂ ਨੂੰ ਬੀ ਪਿਆਵਾਂਗੀ; ਸੋ ਉਹ ਤ੍ਰੀਮਤ ਹੋਵੇ, ਕਿ ਜਿਹ ਨੂੰ ਤੈਂ ਆਪਣੇ ਦਾਸ ਇਸਹਾਕ ਲਈ ਠਰਾਇਆ ਹੈ; ਅਤੇ ਇਸੇ ਤੇ ਜਾਣਾਂਗਾ, ਜੋ ਤੈਂ ਮੇਰੇ ਮਾਲਕ ਉੱਤੇ ਦਯਾ ਕੀਤੀ।ਅਤੇ ਅਜਿਹਾ ਹੋਇਆ, ਕਿ ਅਜੇ ਉਹ ਏਹ ਗੱਲਾਂ ਕਰ ਨਹੀਂ ਹਟਿਆ ਸਾ,ਜੋ ਦੇਖੋ, ਇਤਨੇ ਵਿਚ ਰਿਬਕਾ, ਜੋ ਅਬਿਰਹਾਮ ਦੇ ਭਰਾਉ ਨਹੂਰ ਦੀ ਤ੍ਰੀਮਤ ਮਿਲਕਾ ਦੇ ਪੁੱਤ੍ਰ ਬੈਤੂਏਲ ਤੇ ਪੈਦਾ ਹੋਈ