ਪੰਨਾ:Book of Genesis in Punjabi.pdf/70

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੬੬

ਉਤਪੱਤ

[੨੪ ਪਰਬ

ਸੀ, ਆਪਣਾ ਘੜਾ ਆਪਣੇ ਕੰਨੇ ਪੁਰ ਧਰੀ ਆ ਨਿੱਕਲੀ।ਅਤੇ ਉਹ ਕੁੜੀ ਖਰੀ ਸੁਹੁਣੀ, ਅਤੇ ਕੁਆਰੀ, ਪਰਸ ਥੀਂ ਅਣਜਾਣ ਸੀ;ਸੋ ਉਸ ਬਾਉੜੀ ਵਿਚ ਉਤਰੀ, ਅਤੇ ਆਪਣਾ ਘੜਾ ਭਰਕੇ, ਬਾਹਰ ਆਈ।ਉਹ ਦਾਸ ਤਿਸ ਦੇ ਮਿਲਨੇ ਨੂੰ ਦੋੜਿਆ, ਅਤੇ ਬੋਲਿਆ, ਮੈਂ ਤੇਰੀ ਮਿੱਨਤ ਕਰਦਾ ਹਾਂ, ਜੋ ਮੈ ਨੂੰ ਆਪਣੇ ਘੜੇ ਤੇ ਥੁਹੁੜਾ ਜਿਹਾ ਪਾਣੀ ਪਿਲਾਉ।ਉਹ ਬੋਲੀ, ਪੀਓ ਜੀ, ਅਤੇ ਓਨ ਛੇਤੀ ਨਾਲ ਘੜਾ ਆਪਣੇ ਹੱਥ ਪੁਰ ਲਾਹਕੇ, ਉਹ ਨੂੰ ਪਿਵਾਇਆ।ਜਾਂ ਉਹ ਨੂੰ ਪਿਵਾ ਚੁੱਕੀ, ਤਾਂ ਭਈ,ਜੋ ਮੈਂ ਤੇਰੇ ਊਠਾਂ ਦੇ ਲਈ ਬੀ ਪਾਣੀ ਭਰਨ ਜਾਵਾਂਗੀ, ਜਦ ਤੀਕੁਰ ਕਿ ਓਹ ਪੀ ਨਾ ਚੁੱਕਣ।ਅਤੇ ਓਨ ਤਾਬੜਤੋੜ ਆਪਣੇ ਘੜੇ ਦਾ ਪਾਣੀ ਹੌਦ ਵਿਚ ਪਾ ਦਿੱਤਾ,ਅਤੇ ਫੇਰ ਬਾਉੜੀ ਨੂੰ ਪਾਣੀ ਭਰਨ ਦੌੜੀ ਗਈ, ਅਤੇ ਉਹ ਦੇ ਸਾਰਿਆਂ ਊਠਾਂ ਲਈ ਭਰਿਆ।ਉਹ ਮਨੁਖ ਇਸ ਥੀਂ ਦੰਗ ਹੋਕੇ, ਇਸ ਗੱਲ ਦੇ ਦੇਖਣ ਲਈ ਚੁੱਪ ਕਰ ਰਿਹਾ, ਕਿ ਪ੍ਰਭੁ ਨੈ ਉਹ ਦਾ ਸਫਰ ਭਾਗਵਾਨ ਕੀਤਾ ਹੈ, ਕੇ ਨਹੀਂ।ਅਤੇ ਐਉਂ ਹੋਇਆ, ਕਿ ਜਾਂ ਊਠ ਪੀ ਚੁੱਕੇ, ਤਾਂ ਉਸ ਮਨੁੱਖ ਨੈ ਅੱਧੇ ਰੁਪਏ ਭਰ ਸੋਇਨੇ ਦੀ ਇਕ ਨੱਥ, ਅਤੇ ਦਸ ਰੁਪਏ ਭਰ ਸੋਇਨੇ ਦੇ ਦੋ ਕੜੇ ਉਹ ਦੇ ਹੱਥਾਂ ਵਾਸਤੇ ਲਏ;ਅਤੇ ਕਿਹਾ, ਮੈਂ ਤੇਰੀ ਮਿੱਨਤ ਕਰਦਾ ਹਾਂ, ਮੈਂ ਨੂੰ ਦੱਸ, ਜੋ ਤੂੰ ਕਿਹ ਦੀ ਧੀ ਹੈਂ; ਕੀ ਤੇਰੇ ਪਿਉ ਦੇ ਘਰ ਸਾਡੇ ਉਤਾਰੇ ਦੀ ਜਾਗਾ ਹੈ?ਓਨ ਉਹ ਨੂੰ ਕਿਹਾ, ਜੋ ਮੈਂ ਬੈਤੂਏਲ ਦੀ ਧੀ ਹਾਂ, ਜਿਹ ਨੂੰ ਮਿਲਕਾ ਨੈ ਨਹੂਰ ਥੀਂ ਜਣਿਆ।ਇਹ ਬੀ ਉਸ ਨੂੰ ਕਿਹਾ, ਜੋ ਸਾਡੇ ਕੋਲ ਘਾਹ ਪੱਠਾ ਬਾਹਲਾ ਹੈ,ਅਤੇ ਉਤਾਰੇ ਦੀ ਜਾਗਾ ਬੀ ਹੈ।ਤਦ ਉਸ ਮਨੁੱਖ ਨੈ ਆਪਣਾ ਸਿਰ ਝੁਕਾਕੇ ਪ੍ਰਭੁ ਦੀ