ਸਮੱਗਰੀ 'ਤੇ ਜਾਓ

ਪੰਨਾ:Book of Genesis in Punjabi.pdf/71

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੨੪ ਪਰਬ]

ਉਤਪੱਤ

੬੭

ਬੰਦਗੀ ਕੀਤੀ; ਅਤੇ ਕਿਹਾ, ਪ੍ਰਭੁ, ਮੇਰੇ ਮਾਲਕ ਅਬਿਰਹਾਮ ਦਾ ਪਰਮੇਸੁਰ ਧਨ ਹੈ, ਜਿਨ ਆਪਣੀ ਦਯਾ ਅਤੇ ਆਪਣੀ ਸਚਿਆਈ ਨੂੰ ਮੇਰੇ ਮਾਲਕ ਅਬਿਰਹਾਮ ਤੇ ਨਹੀਂ ਹਟਾਇਆ; ਮੈਂ ਰਸਤੇ ਵਿਚ ਹੀ ਸਾ,ਕਿ ਪ੍ਰਭੁ ਨੈ ਮੇਰੇ ਮਾਲਕ ਦੇ ਭਾਈਆਂ ਦੇ ਘਰ ਦੀ ਵਲ ਮੈ ਨੂੰ ਰਾਹ ਵਿਖਾਲਿਆ।ਉਪਰੰਦ ਉਸ ਕੁੜੀ ਨੈ ਦੌੜਕੇ, ਆਪਣੀ ਮਾਤਾ ਦੇ ਘਰ ਇਹ ਵਿਥਿਆ ਜਾ ਦੱਸੀ।ਅਤੇ ਰਿਬਕਾ ਦਾ ਇਕ ਭਰਾਉ ਹੈਸੀ,ਜਿਹ ਦਾ ਨਾਉਂ ਲਾਬਾਨ ਸਾ;ਅਤੇ ਲਾਬਾਨ ਖੂਹੇ ਉਤੇ ਉਸ ਮਨੁੱਖ ਦੇ ਪਾਹ ਬਾਹਰ ਭੱਜਿਆ ਗਿਆ।ਅਤੇ ਅਜਿਹਾ ਹੋਇਆ, ਕਿ ਜਾਂ ਓਨ ਉਹ ਨੱਥ ਅਰ ਹੱਥਾਂ ਦੇ ਕੜੇ ਆਪਣੀ ਭੈਣ ਕੋਲ ਡਿੱਠੇ,ਅਤੇ ਆਪਣੀ ਭੈਣ ਰਿਬਕਾ ਤੇ ਏਹ ਗੱਲਾਂ ਸੁਣੀਆਂ, ਜੋ ਆਖਦੀ ਸੀ,ਕਿ ਉਸ ਮਨੁੱਖ ਨੈ ਐਉਂ ਕਿਹਾ, ਤਾਂ ਉਹ ਉਸ ਮਨੁੱਖ ਪਾਹ ਆਇਆ, ਅਤੇ ਕੀ ਦੇਖਦਾ ਹੈ,ਜੋ ਉਹ ਊਠਾਂ ਕੋਲ ਖੂਹ ਉਤੇ ਖੜਾ ਹੈ; ਅਤੇ ਓਨ ਕਿਹਾ, ਹੇ ਪ੍ਰਭੁ ਦੇ ਵਰੋਸਾਏ ਹੋਏ, ਅੰਦਰ ਆਉ!ਬਾਹਰ ਕਿੰਉ ਖੜੋਤਾ ਹੈਂ?ਕਿੰਉਕਿ ਮੈਂ ਘਰ, ਅਤੇ ਊਠਾਂ ਲਈ ਜਾਗਾ ਤਿਆਰ ਕੀਤੀ ਹੈ।ਤਦ ਉਹ ਮਨੁੱਖ ਘਰ ਆਇਆ, ਅਤੇ ਓਨ ਉਹ ਦੇ ਊਠਾਂ ਨੂੰ ਖੁਹੁਲਿਆ, ਅਤੇ ਊਠਾਂ ਦੀ ਲਈ ਘਾਹ ਪੱਠਾ, ਅਤੇ ਉਹ ਦੇ ਅਰ ਉਹ ਦੇ ਸਾਥੀਆਂ ਵਾਸਤੇ, ਪੈਰ ਧੋਣ ਨੂੰ ਪਾਣੀ ਦਿੱਤਾ।ਫੇਰ ਉਹ ਦੇ ਅੱਗੇ ਖਾਣੇ ਨੂੰ ਧਰਿਆ।ਪਰ ਉਹ ਬੋਲਿਆ, ਕਿ ਜਦ ਤੀਕੁਰ ਆਪਣਾ ਪਰੇਜਨ ਨਾ ਆਖ ਲਵਾਂ, ਤਦ ਤੀਕੁ ਰਸੋਈ ਨਾ ਜੇਵਾਂਗਾ। ਅਤੇ ਓਨ ਆਖਿਆ, ਕਹੁ।ਤਾਂ ਓਨ ਪਰਗਟ ਕੀਤਾ, ਜੋ ਮੈਂ ਅਬਿਰਹਾਮ ਦਾ ਨੌਕਰ ਹਾਂ; ਅਤੇ ਪ੍ਰਭੁ ਨੈ ਮੇਰੇ ਮਾਲਕ ਨੂੰ