ਪੰਨਾ:Book of Genesis in Punjabi.pdf/72

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੬੮

ਉਤਪੱਤ

[੨੪ ਪਰਬ

ਬਾਹਲਾ ਵਰ ਦਿੱਤਾ, ਅਤੇ ਉਹ ਵਡਾ ਆਦਮੀ ਬਣਿਆ; ਅਤੇ ਓਨ ਉਹ ਨੂੰ ਭੇਡਾਂ ਬੱਕਰੀਆਂ, ਗਾਈਆਂ ਬੈਲ, ਸੋਇਨਾ ਰੁੱਪਾ, ਗੋਲੇ ਗੋਲੀਆਂ, ਅਤੇ ਊਠ ਅਰ ਗੱਦੋ ਬਖਸ਼ੇ।ਅਤੇ ਮੇਰੇ ਮਾਲਕ ਦੀ ਤੀਵੀਂ ਸਾਇਰਾਹ ਬੁਢੇਪੇ ਵਿਚ ਉਹ ਦੇ ਲਈ ਪੁੱਤ੍ਰ ਜਣੀ, ਅਤੇ ਓਨ ਆਪਣਾ ਸਭ ਕੁਛ ਉਹ ਨੂੰ ਦੇ ਦਿੱਤਾ।ਅਤੇ ਮੇਰੇ ਮਾਲਕ ਨੈ ਇਹ ਕਹਿਕੇ,ਮੈਂ ਥੋਂ ਸੁਗੰਦ ਲੀਤੀ, ਜੋ ਕਨਾਨੀਆਂ ਦੀਆਂ ਧੀਆਂ ਵਿਚੋਂ, ਜਿਨਾਂ ਦੀ ਧਰਤੀ ਵਿਖੇ ਮੈਂ ਰਹਿੰਦਾ ਹਾਂ, ਕਿਸੇ ਨਾਲ ਮੇਰੇ ਪੁੱਤ ਦਾ ਵਿਆਹ ਨਾ ਕਰੀਂ; ਬਲਕ ਮੇਰੇ ਪਿਤਾ ਦੇ ਘਰ, ਅਤੇ ਮੇਰੇ ਕੋੜਮੇ ਦੇ ਵਿਚ ਜਾਈਂ,ਅਤੇ ਉਥੋਂ ਮੇਰੇ ਪੁੱਤ੍ਰ ਦੇ ਵਿਆਹ ਲਈ ਇਕ ਤ੍ਰੀਮਤ ਲਿਆਈਂ।ਤਦ ਮੈਂ ਆਪਣੇ ਮਾਲਕ ਨੂੰ ਕਿਹਾ, ਕੀ ਜਾਣਯੇ, ਉਹ ਤ੍ਰੀਮਤ ਮੇਰੇ ਸੰਗ ਨਾ ਆਵੇ।ਓਨ ਮੈ ਨੂੰ ਕਿਹਾ, ਜੋ ਪ੍ਰਭੁ, ਜਿਹ ਦੇ ਅਗੇ ਮੈਂ ਚੱਲਦਾ ਹਾਂ, ਉਹ ਆਪਣਾ ਦੂਤ ਤੇਰੇ ਸੰਗ ਘਲੇਗਾ, ਅਤੇ ਉਹ ਤੇਰਾ ਰਸਤਾ ਭਾਗਵਾਨ ਕਰੇਗਾ; ਅਰ ਤੂੰ ਮੇਰੇ ਕੁਟੁੰਬ ਅਤੇ ਮੇਰੇ ਪਿਤਾ ਦੇ ਘਰ ਥੀਂ ਮੇਰੇ ਪੁੱਤ੍ਰ ਲਈ ਬਹੁਟੀ ਲਿਆਈਂ।ਜਦ ਤੂੰ ਮੇਰੇ ਕੁਟੁੰਬ ਵਿਚ ਜਾਵੇਂਗਾ, ਤਾਂ ਮੇਰੀ ਸੁਗੰਦ ਤੇ ਛੁਟਕਾਰਾ ਪਾਵੇਂਗਾ; ਅਤੇ ਜੇ ਓਹ ਤੈ ਨੂੰ ਨਾ ਦੇਣ, ਤਾਂ ਭੀ ਤੂੰ ਮੇਰੀ ਸੁਗੰਦ ਤੇ ਛੁੱਟਿਆ।ਮੈਂ ਅਜ ਉਸ ਖੂਹ ਉਤੇ ਆਇਆ, ਅਤੇ ਕਿਹਾ, ਹੇ ਪ੍ਰਭੁ ਮੇਰੇ ਮਾਲਕ ਅਬਿਰਹਾਮ ਦੇ ਪਰਮੇਸੁਰ, ਜੇ ਤੂੰ ਮੇਰੇ ਰਸਤੇ ਨੂੰ, ਜਿਸ ਵਿਚ ਮੈਂ ਚੱਲਦਾ ਹਾਂ;ਭਾਗਵਾਨ ਕਰੇਂ;ਤਾਂ ਵੇਖ, ਜੋ ਮੈਂ ਪਾਣੀ ਦੇ ਖੂਹ ਪੁਰ ਖੜਾ ਹਾਂ; ਅਤੇ ਅਜਿਹਾ ਹੋਵੇ, ਕਿ ਜਿਹੜੀ ਕੁਆਰੀ ਪਾਣੀ ਭਰਨ ਨਿਕਲੇ, ਅਤੇ ਮੈਂ ਉਹ ਨੂੰ ਆਖਾਂ, ਜੋ ਆਪਣੇ ਘੜੇ ਵਿਚੋਂ ਥੁਹੁੜਾ ਪਾਣੀ ਮੈ ਨੂੰ ਪੀਣ ਲਈ ਦਿਹ; ਅਤੇ ਉਹ ਮੈ