ਪੰਨਾ:Book of Genesis in Punjabi.pdf/74

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧੦

ਉਤਪੱਤ

[੨੪ ਪਰਬ

ਹੈ,ਉਹ ਨੂੰ ਲੈ ਜਾਹ, ਜੋ ਉਹ ਪ੍ਰਭੁ ਦੇ ਆਖਣ ਅਨੁਸਾਰ ਤੇਰੇ ਮਾਲਕ ਦੇ ਪੁੱਤ੍ਰ ਦੀ ਬਹੁਟੀ ਬਣੇ।ਅਤੇ ਅਜਿਹਾ ਹੋਇਆ, ਜੋ ਅਬਿਰਹਾਮ ਦਾ ਦਾਸ ਤਿਨਾਂ ਦੀਆਂ ਗੱਲਾਂ ਸੁਣਕੇ, ਪ੍ਰਭੁ ਦੇ ਅਗੇ ਧਰਤੀ ਵਲ ਝੁਕਿਆ।ਅਤੇ ਦਾਸ ਨੈ ਰੁੱਪੇ ਅਤੇ ਸੋਇਨੇ ਦੇ ਗਹਿਣੇ ਅਤੇ ਕੱਪੜੇ ਕੱਢਕੇ, ਰਿਬਕਾ ਨੂੰ ਦਿੱਤੇ, ਅਤੇ ਓਨ ਤਿਸ ਦੇ ਭਾਈ ਅਤੇ ਤਿਸ ਦੀ ਮਾਤਾ ਨੂੰ ਬੀ ਵਡਮੁੱਲੀਆਂ ਵਸਤਾਂ ਦਿੱਤੀਆਂ।ਅਤੇ ਓਨ ਅਰ ਉਨਾਂ ਲੋਕਾਂ ਨੈ ਜੋ ਉਸ ਦੇ ਸੰਗ ਥੇ,ਖਾਹਦਾ ਪੀਤਾ, ਅਤੇ ਰੈਨ ਉਥੇ ਹੀ ਕੋਟੀ, ਅਤੇ ਸਵੇਰ ਨੂੰ ਉੱਠੇ; ਤਾਂ ਉਨ ਕਿਹਾ, ਜੋ ਮੈਂ ਨੂੰ ਮੇਰੇ ਮਾਲਕ ਦੇ ਕੋਲ ਨੂੰ ਤੋਰ ਦਿਓ।ਤਿਸ ਦੇ ਭਰਾਉ ਅਤੇ ਤਿਸ ਦੀ ਮਾਤਾ ਨੈ ਕਿਹਾ, ਕਿ ਦਸਕੁ ਦਿਹਾੜੇ ਕੁੜੀ ਨੂੰ ਸਾਡੇ ਕੋਲ ਰਹਿਣ ਦਿਹ, ਤਿਸ ਪਿੱਛੇ ਚਲੀ ਜਾਵੇਗੀ। ਉਨ ਤਿਨਾਂ ਨੂੰ ਕਿਹਾ, ਜੋ ਮੈ ਨੂੰ ਨਾ ਰੋਕੋ; ਕਿੰਉਕੀ ਪ੍ਰਭੁ ਨੈ ਮੇਰਾ ਸਫਰ ਭਾਗਵਾਨ ਕੀਤਾ; ਮੈ ਨੂੰ ਬਿਦਿਆ ਕਰ ਦਿਓ, ਤਾਂ ਮੈਂ ਆਪਣੇ ਮਾਲਕ ਪਾਹ ਜਾਵਾਂ।ਓਹ ਬੋਲੇ, ਅਸੀਂ ਕੁੜੀ ਨੂੰ ਸੱਦਕੇ ਉਸੇ ਤੇ ਪੁਛਦੇ ਹਾਂ।ਤਦ ਉਨੀਂ ਰਿਬਕਾ ਨੂੰ ਸੱਦਿਆ, ਅਤੇ ਉਸ ਨੂੰ ਕਿਹਾ, ਤੂੰ ਇਸ ਆਦਮੀ ਦੇ ਸੰਗ ਜਾਵੇਂਗੀ?ਉਹ ਬੋਲੀ, ਹਾਂ ਜਾਵਾਂਗੀ।ਤਦ ਉਨੀਂ ਆਪਣੀ ਭੈਣ ਰਿਬਕਾ, ਅਤੇ ਉਹ ਦੀ ਦਾਈ, ਅਤੇ ਅਬਿਰਹਾਮ ਦੇ ਚਾਕਰਾਂ, ਅਤੇ ਤਿਸ ਦੇ ਆਦਮੀਆਂ ਨੂੰ ਤੋਰ ਦਿੱਤਾ।ਅਤੇ ਉਨੀਂ ਰਿਬਕਾ ਨੂੰ ਅਸੀਸ ਦਿੱਤੀ,ਅਤੇ ਉਹ ਨੂੰ ਕਿਹਾ, ਤੂੰ ਸਾਡੀ ਭੈਣ ਹੈਂ, ਤੂੰ ਕਰੋੜਾਂ ਦੀ ਮਾਤਾ ਹੋ, ਅਤੇ ਤੇਰੀ ਨਸਲ ਆਪਣੇ ਵੈਰੀਆਂ ਦੇ ਬੂਹਿਆਂ ਦੀ ਅਧਿਕਾਰੀ ਹੋਵੇ।

ਉਪਰੰਦ ਰਿਬਕਾ ਅਤੇ ਤਿਸ ਦੀਆਂ ਦਾਸੀਆਂ