ਉੱਠਕੇ ਉਠਾਂ ਉਤੇ ਚੜੀਆਂ,ਅਤੇ ਉਸ ਮਨੁੱਖ ਦੇ ਪਿੱਛੇ ਹੋ ਲਈਆਂ;ਸੋ ਉਹ ਦਾਸ ਰਿਬਕਾ ਨੂੰ ਲੈ ਕੇ ਤੁਰ ਪਿਆ।ਅਤੇ ਇਸਹਾਕ ਬੀਰ-ਉਲਹਈ-ਉਲਰਾਈ ਦੇ ਰਸਤੇ ਆ ਨਿੱਕਲਿਆ; ਕਿੰਉਕਿ ਉਹ ਦੱਖਣੀ ਦੇਸ ਵਿਚ ਰਹਿੰਦਾ ਸਾ।ਅਤੇ ਇਸਹਾਕ ਸੰਝ ਵੇਲੇ ਧਿਆਨ ਗਿਆਨ ਕਰਨ ਲਈ ਖੇਤ ਵਿਚ ਗਿਆ, ਅਤੇ ਆਪਣੀਆਂ ਅੱਖਾਂ ਚੱਕਕੇ ਡਿੱਠਾ, ਜੋ ਊਠ ਚਲੇ ਆਉਂਦੇ ਹਨ।ਅਤੇ ਰਿਬਕਾ ਨੈ ਅੱਖ ਚੱਕਕੇ ਡਿੱਠਾ, ਅਤੇ ਊਠ ਤੇ ਹੇਠ ਉੱਤਰੀ।ਅਤੇ ਓਨ ਚਾਕਰ ਤੇ ਪੁਛਿਆ, ਕਿ ਇਹ ਮਨੁੱਖ, ਜੋ ਖੇਤੋਂ ਸਾਡੇ ਮਿਲਨੇ ਲਈ ਚਲਾ ਆਉਂਦਾ ਹੈ,ਕੌਣ ਹੈ?ਚਾਕਰ ਨੈ ਕਿਹਾ, ਜੋ ਇਹ ਮੇਰਾ ਮਾਲਕ ਹੈ।ਤਦ ਓਨ ਬੁਰਕਾ ਲੈ ਕੇ, ਆਪਣਾ ਆਪ ਢਕ ਲਿਆ।ਤਦ ਦਾਸ ਨੈ ਸਰਬੱਤ ਗੱਲਾਂ, ਜੋ ਓਨ ਕੀਤੀਆਂ ਹੈ ਸਨ, ਇਸਹਾਕ ਪਾਹ ਆਖੀਆਂ।ਤਦ ਇਸਹਾਕ ਉਹ ਨੂੰ ਆਪਣੀ ਮਾਤਾ ਸਾਇਰਾਹ ਦੇ ਤੰਬੂ ਵਿਚ ਲਿਆਇਆ, ਅਤੇ ਰਿਬਕਾ ਨੂੰ ਵਿਆਹ ਲਿਆ;ਸੋ ਉਹ ਤਿਸ ਦੀ ਤੀਵੀਂ ਹੋਈ, ਅਤੇ ਓਨ ਉਸ ਨੂੰ ਪਿਆਰ ਕੀਤਾ।ਅਤੇ ਇਸਹਾਕ ਆਪਣੀ ਮਾਤਾ ਦੇ ਮਰਨੇ ਤੇ ਪਿੱਛੇ, ਉਸ ਥੀਂ ਸਾਂਝ ਹੋਇਆ।
ਫੇਰ ਅਬਿਰਹਾਮ ਨੈ ਹੋਰ ਤੀਮੀਂ ਕੀਤੀ, ਜਿਹ ਦਾ ਨਾਉਂ ਕਤੂਰਾ ਹੈ ਸੀ।ਅਤੇ ਉਸ ਨੈ ਜਿਮਰਾਨ ਅਤੇ ਯਕਸਾਨ, ਅਤੇ ਮਿਦਾਨ ਅਤੇ ਮਿਦਯਾਨ, ਅਰ ਇਸਬਾਕ ਅਤੇ ਸੂਖ ਉਹ ਦੇ ਲਈ ਜਣੇ।ਅਤੇ ਯਕਸਾਨ ਤੇ ਸਬਾ ਅਤੇ ਦਦਾਨ ਜਨਮੇ; ਅਤੇ ਦਦਾਨ ਦੇ ਪੁੱਤ੍ਰ, ਅਸੂਰੀ ਅਤੇ ਲਤੂਸੀ ਅਤੇ ਲੌਮੀ ਸਨ।ਅਤੇ ਮਿਦਯਾਨ ਦੇ ਪੁੱਤ੍ਰ,ਐਫਾ ਅਤੇ ਅਫਰ,ਅਤੇ