੧੨ ਉਤਪੱਤ [੨੫ ਪਰਬ
ਹਨੂਕ ਅਤੇ ਅਬਿਦਾ ਅਤੇ ਇਲਦੂਆ ਸੇ ; ਏਹ ਸਭ ਕੂਤਰਾ ਦੇ ਪੁੱਤ ਪੋਤੇ ਸਨ । ਅਤੇ ਅਬਿਰਹਾਮ ਨੇ ਆਪਣਾ ਸਭ ਕੁਛ ਇਸਹਾਕ ਤਾਈੰ ਦਿੱਤਾ ; ਪਰ ਅਪਨੀਆਂ ਧਰੇਲਾਂ ਦੇ ਪੁੱਤਾਂ ਨੂੰ ਅਬਿਰਹਮ ਨੇ ਅਨਾਮ ਦੇਕੇ, ਆਪਣੇ ਜੀਉਂਦੇ ਜੀ, ਉਨਾਂ ਨੂੰ ਆਪਣੇ ਪੁੱਤ ਇਸਹਾਕ ਦੇ ਪਾਹੋ, ਪੂਰਬ ਵਲ ਦੇ ਮੁਲਖ ਵਿਚ ਘੱਲ ਦਿੱਤਾ । ਅਤੇ ਅਬਿਰਹਾਮ ਦੇ ਜੀਉਣ ਦੇ ਦਿਨ, ਜਿਨਾ ਵਿਚ ਉਹ ਜੀਵਿਆ, ਇਕ ਸੋ ਪੰਜਹੱਤਰ ਵਰਿਹਾਂ ਸਨ । ਤਦ ਅਬਿਰਹਾਮ, ਆਪਣੇ ਖਰੇ ਬੁਢੇਪੇ ਵਿਚ, ਬੁਡਾ ਅਤੇ ਆਪਣੇ ਲੋਕਾਂ ਵਿਚ ਜਾ ਮਿਲਿਆ । ਅਤੇ ਉਹ ਦੇਵ ਪੁੱਤ ਇਸਹਾਕ ਅਰ ਇਸਮਾਈਲ ਨੇ ਮਕਫੀਲਾ ਦੀ ਗਾਰ ਵਿਚ ਹਿਥੀ ਮੁਹਰ ਦੇ ਪੁੱਤ ਇਫਰੋਨ ਡਰੇ ਖੇਤ ਵਿਚ, ਜੋ ਅਬਿਰਹਾਮ ਨੇ ਹਿੱਤ ਦੇ ਪੁੱਤਾਂ ਦੇ ਮੁੱਲ ਲੀਤੀ ਸੀ; ਉੱਥੇ ਅਬਿਰਹਾਮ ਅਤੇ ਉਹ ਦੀ ਤੀਵੀਂ ਸਇਰਾਹ ਦੱਬੀ ਗਈ । ਅਤੇ ਅਬਿਰਹਾਮ ਦੇ ਮਰਨ ਥੀਂ ਪਿੱਛੇ ਐਊਂ ਹੋਇਆ, ਜੋ ਪਰਮੈਸੁਰ ਨੇ ਤਿਸ ਦੇ ਪੁੱਤ ਇਸਹਾਕ ਨੂੰ ਵਰ ਦਿੱਤਾ; ਅਤੇ ਇਸਹਾਕ ਬੀਰ-ਉਲਹਈ-ਉਲਰਾਈ ਦੇ ਪਾਹ ਜਾ ਰਿਹਾ ॥ ਅਤੇ ਅਬਿਰਹਾਮ ਦੇ ਪੁੱਤ ਇਸਮਾਈਲ ਦੀ, ਜਿਹ ਨੂੰ ਸਾਇਰਾਹ ਦੀ ਗੋਲੀ ਮਿਸਰੀ ਹਾਜਿਰਹ ਨੇ ਅਬਿਰਹਾਮ ਥੀਂ ਜਣਿਆ ਸਾ, ਇਹ ਕੁਲਪਤੀ ਹੈ । ਅਤੇ ਇਸਮਾਈਲ ਦੇ ਪੁੱਤਾਂ ਦੇ ਨਾਉ ਅਤੇ ਘਰਾਣੇ ਏਹ ਹਨ; ਇਸਮਾਈਲ ਦਾ ਪਲੋਠੀ ਦਾ ਪੁੱਤ ਨਬੀਤ, ਅਤੇ ਕੀਦਾਰ, ਅਤੇ ਅਦਬਿਏਲ, ਅਤੇ ਮਿਬਸਮ; ਅਤੇ ਮਿਸਮਾ, ਅਤੇ