ਸਮੱਗਰੀ 'ਤੇ ਜਾਓ

ਪੰਨਾ:Book of Genesis in Punjabi.pdf/82

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੭੮

ਉਤਪੱਤ

[੨੬ਪਰਬ

ਉਸ ਉੱਤੇ ਪਰਗਟ ਹੋਕੇ ਕਿਹਾ, ਜੋ ਮੈਂ ਤੇਰੇ ਪਿਉ ਅਬਿਰਹਾਮ ਦਾ ਪਰਮੇਸੁਰ ਹਾਂ; ਭਉ ਨਾ ਕਰ, ਮੈਂ ਤੇਰੇ ਸੰਗ ਹਾਂ, ਅਤੇ ਤੈਂ ਨੂੰ ਵਰ ਦਿਆਂਗਾ, ਅਤੇ ਆਪਣੇ ਦਾਸ ਅਬਿਰਹਾਮ ਦੀ ਲਈ ਤੇਰੀ ਅੰਸ ਨੂੰ ਵਧਾਵਾਂਗਾ।ਅਤੇ ਓਨ ਉਥੇ ਇਕ ਜਗਦੇਵੀ ਬਣਾ ਕੇ,ਪ੍ਰਭੁ ਦਾ ਨਾਉਂ ਲੀਤਾ, ਅਤੇ ਆਪਣਾ ਤੰਬੂ ਉਥੇ ਖੜਾ ਕੀਤਾ; ਅਤੇ ਇਸਹਾਕ ਦੇ ਦਾਸਾਂ ਨੈ ਉਸ ਜਾਗਾ ਇਕ ਖੂਹ ਪੱਟਿਆ।

ਉਪਰੰਦ ਜਰਾਰ ਤੇ ਅਬਿਮਲਿਕ ਅਤੇ ਤਿਸ ਦਾ ਮਿੱਤ੍ਰ ਅਖਾਜਤ, ਅਤੇ ਤਿਸ ਦੀ ਫੌਜ ਦਾ ਸਰਦਾਰ ਫਿਕੋਲ, ਉਸ ਦੇ ਪਾਸ ਗਿਆ।ਤਦ ਇਸਹਾਕ ਨੈ ਉਨਾਂ ਨੂੰ ਕਿਹਾ, ਕਿ ਜਾਂ ਤੁਸੀਂ ਮੇਰੇ ਸੰਗ ਵੈਰ ਰਖਦੇ ਹੋ, ਅਤੇ ਮੈਂ ਨੂੰ ਆਪਣੇ ਕੋਲੋਂ ਕੱਢ ਦਿੱਤਾ ਹੈ, ਤਾਂ ਹੁਣ ਮੇਰੇ ਪਾਹ ਕਾਸ ਲਈ ਆਏ ਹੋ?ਓਹ ਬੋਲੇ, ਅਸੀਂ ਠੀਕ ਡਿੱਠਾ, ਜੋ ਪ੍ਰਭੁ ਤੇਰੇ ਸੰਗ ਹੈ; ਸੋ ਅਸੀਂ ਕਿਹਾ, ਜੋ ਅਸੀਂ ਅਤੇ ਤੂੰ ਆਪਸ ਵਿਚ ਸੁਗੰਦ ਕਰਿਯੇ, ਅਤੇ ਤੇਰੇ ਸੰਗ ਨੇਮ ਬੰਨਿਯੇ; ਕਿ ਜਿਹਾ ਅਸੀਂ ਤੈ ਨੂੰ ਨਹੀਂ ਛੁਹਿਆ, ਅਤੇ ਭਲਿਆਈ ਬਿਨਾ ਕੁਛ ਤੇਰੇ ਨਾਲ ਨਹੀਂ ਕਰਿਆ, ਅਤੇ ਤੈ ਨੂੰ ਖੈਰਸੱਲਾ ਨਾਲ ਬਿਦਾ ਕੀਤਾ, ਤਿਵੇਂ ਤੂੰ ਭੀ ਸਾਡੇ ਨਾਲ ਬੁਰਿਆਈ ਨਾ ਕਰੇਂ।ਤੂੰ ਹੁਣ ਪ੍ਰਭੁ ਦਾ ਵਰੋਸਾਇਆ ਹੋਇਆ ਹੈਂ।ਤਦ ਓਨ ਤਿਨਾਂ ਦੇ ਲਈ ਰਸੋਈ ਕਰਾਈ, ਅਤੇ ਤਿਨੀਂ ਖਾਹਦੀ ਪੀਤੀ।ਅਤੇ ਓਹ ਝਲਾਂਘ ਨੂੰ ਸਵੇਰੇ ਉੱਠਕੇ ਆਪਸ ਵਿਚ ਕਸਮੋਕਸਮੀ ਹੋਏ; ਅਤੇ ਇਸਹਾਕ ਨੈ ਤਿਨਾਂ ਨੂੰ ਬਿਦਿਆ ਕੀਤਾ, ਅਤੇ ਉਹ ਦੇ ਪਾਹੋਂ ਖੈਰਸੱਲਾ ਨਾਲ ਚਲੇ ਗਏ।ਅਤੇ ਉਸ ਦਿਹਾੜੇ ਐਉਂ ਹੋਇਆ, ਜੋ ਇਸਹਾਕ ਦੇ ਦਾਸ ਆਏ, ਅਤੇ ਖੂਹੇ ਦੀ ਬਾ-