ਬਤ,ਜੋ ਉਨੀਂ ਪੱਟਿਆ ਸੀ,ਉਸ ਨੂੰ ਖਬਰ ਦਿੱਤੀ, ਅਤੇ ਕਿਹਾ, ਅਸੀਂ ਜਲ ਲੱਭਾ।ਸੋ ਓਨ ਤਿਸ ਦਾ ਨਾਉਂ ਸਬਾ ਧਰਿਆ; ਇਸੀ ਕਰਕੇ ਉਹ ਨੱਗਰ ਅੱਜ ਤੀਕੁਰ ਬੇਰਸਬਾ ਕਹਾਉਂਦਾ ਹੈ।ਅਤੇ ਏਸੌ ਜਾਂ ਚਾਹਲੀਆਂ ਵਰਿਹਾਂ ਦਾ ਹੋਇਆ, ਤਾਂ ਓਨ ਬੇਰੀ ਹਿੱਤੀ ਦੀ ਧੀ ਯਿਹੂਦੀਅਤ, ਅਤੇ ਅਲੂਨ ਹਿਤੀ ਦੀ ਧੀ ਬਸਾਮਾ ਨਾਲ ਵਿਆਹ ਕੀਤਾ।ਸੋ ਓਹ ਇਸਹਾਕ ਅਤੇ ਰਿਬਕਾ ਦੇ ਮਨ ਵਿਚ ਦੁਖਦਾਇਕ ਸਨ।
ਉਪਰੰਦ ਐਉਂ ਹੋਇਆ,ਕਿ ਜਾਂ ਇਸਹਾਕ ਬੁੱਢਾ ਹੋਇਆ, ਅਤੇ ਤਿਸ ਦੇ ਨੇਤ੍ਰ ਧੁੰਦਲੇ ਹੋ ਗਏ, ਜੋ ਦੇਖ ਨਾ ਸਕਦਾ ਸਾ,ਤਾਂ ਓਨ ਆਪਣੇ ਵਡੇ ਪੁਤ੍ਰ ਏਸੌ ਨੂੰ ਸੱਦਿਆ, ਅਤੇ ਕਿਹਾ, ਹੇ ਮੇਰੇ ਪੁਤ੍ਰ!ਉਹ ਕੂਇਆ, ਮੈਂ ਹਾਜਰ ਹਾਂ।ਤਦ ਓਨ ਆਖਿਆ, ਦੇਖ,ਮੈਂ ਬੁੱਢਾ ਹੋ ਗਿਆ ਹਾਂ, ਅਤੇ ਆਪਣੇ ਮਰਨੇ ਦਾ ਦਿਨ ਨਹੀਂ ਜਾਣਦਾ।ਸੋ ਆਪਣੇ ਹਥਿਆਰ, ਅਰਥਾਤ ਤਰਕਸ ਅਰ ਕਮਾਣ, ਲੈ ਕੇ ਰੋਹੀ ਨੂੰ ਜਾਹ, ਅਤੇ ਮੇਰੇ ਵਾਸਤੇ ਸਕਾਰ ਮਾਰ।ਅਤੇ ਸੁਆਦ ਵਾਲਾ ਭੋਜਨ ਮੇਰੀ ਰੁਚੀ ਅਨੁਸਾਰ ਮੇਰੀ ਲਈ ਪਕਵਾਉ,ਅਤੇ ਮੇਰੇ ਅਗੇ ਲਿਆਉ,ਜੋ ਮੈਂ ਖਾਵਾਂ, ਤਾਂ ਆਪਣੇ ਮਰਨ ਥੀਂ ਅਗੇ, ਮੇਰਾ ਜੀ ਤੈ ਨੂੰ ਅਸੀਸ ਦੇਵੇ।ਅਤੇ ਜਾ ਇਸਹਾਕ ਆਪਣੇ ਪੁੱਤ੍ਰ ਏਸੌ ਨਾਲ ਗੱਲਾਂ ਕਰਦਾ ਸਾ,ਤਾਂ ਰਿਬਕਾ ਨੈ ਸੁਣਿਆ; ਤਦ ਏਸੌ ਰੋਹੀ ਨੂੰ ਸਕਾਰ ਮਾਰਨ ਅਤੇ ਲਿਆਉਣ ਲਈ ਗਿਆ; ਪਰੰਤੁ ਰਿਬਕਾ ਨੈ ਆਪਣੇ ਪੁੱਤ੍ਰ ਯਾਕੂਬ ਥੀਂ ਕਿਹਾ, ਵੇਖ,ਮੈਂ ਤੇਰੇ ਪਿਉ ਨੂੰ ਤੇਰੇ ਭਰਾਉ ਏਸੌ ਨਾਲ ਇਹ ਗੱਲ ਕਰਦੇ ਸੁਣਿਆ; ਕਿ ਮੇਰੇ ਵਾਸਤੇ ਸਕਾਰ ਲਿਆਉ,ਅਤੇ ਮੇਰੇ