ਪੰਨਾ:Book of Genesis in Punjabi.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੨੭ਪਰਬ]

ਉਤਪੱਤ

੮੩

ਗਮ ਨਾਲ ਢਾਹਾਂ ਮਾਰਕੇ ਰੁੰਨਾ, ਅਤੇ ਆਪਣੇ ਪਿਤਾ ਥੀਂ ਕਿਹਾ, ਹੇ ਮੇਰੇ ਪਿਤਾ,ਮੈ ਨੂੰ ਬੀ ਅਸੀਸ ਦਿਹ।ਓਨ ਆਖਿਆ, ਤੇਰਾ ਭਰਾਉ ਛਲ ਨਾਲ ਆਇਆ, ਅਤੇ ਤੇਰਾ ਵਰ ਲੈ ਗਿਆ।ਉਪਰੰਦ ਓਨ ਕਿਹਾ, ਕੀ ਉਹ ਦਾ ਨਾਉਂ ਠੀਕ ਯਾਕੂਬ ਨਹੀਂ ਰਖਿਆ ਗਿਆ?ਜੋ ਓਨ ਹੁਣ ਦੋ ਵਾਰ ਮੇਰੇ ਸੰਗ ਛਲ ਕੀਤਾ ਹੈ!ਓਨ ਮੇਰੇ ਪਲੌਠੀ ਦੇ ਹੋਣ ਦਾ ਅਧਿਕਾਰ ਲੈ ਲਿਆ, ਅਤੇ ਵੇਖੋ, ਹੁਣ ਮੇਰਾ ਵਰ ਲੈ ਲੀਤਾ।ਫੇਰ ਓਨ ਕਿਹਾ, ਕੀ ਤੈਂ ਮੇਰੀ ਲਈ ਕੋਈ ਅਸੀਸ ਨਹੀਂ ਰਖ ਛੱਡੀ?ਇਸਹਾਕ ਨੈ ਏਸੌ ਨੂੰ ਉੱਤਰ ਦੇਕੇ ਕਿਹਾ, ਦੇਖ, ਮੈਂ ਉਹ ਨੂੰ ਤੇਰਾ ਨਾਥ ਬਣਾਇਆ, ਅਤੇ ਤਿਸ ਦੇ ਸਾਰੇ ਭਰਾਵਾਂ ਨੂੰ ਤਿਸ ਦੀ ਚਾਕਰੀ ਵਿਚ ਦਿੱਤਾ; ਅਤੇ ਅੰਨ ਅਰ ਦਾਖ ਦਾ ਰਸ ਤਿਸ ਨੂੰ ਦੇ ਚੁੱਕਾ ਹਾਂ; ਹੁਣ ਹੇ ਪੁੱਤ੍ਰ, ਤੇਰੀ ਲਈ ਕੀ ਕਰਾਂ?ਤਦ ਏਸੌ ਨੈ ਆਪਣੇ ਪਿਉ ਥੀਂ ਕਿਹਾ, ਕੀ ਤੇਰੇ ਪਾਹ ਇਕੋ ਅਸੀਸ ਹੈਗੀ, ਹੇ ਮੇਰੇ ਪਿਤਾ?ਮੈ ਨੂੰ ਬੀ ਅਸੀਸ ਦਿਹ, ਹੇ ਮੇਰੇ ਪਿਤਾ!ਅਤੇ ਏਸੌ ਬੁੱਭਾਂ ਮਾਰਕੇ ਰੁੰਨਾ।ਤਦ ਉਹ ਦੇ ਪਿਉ ਇਸਹਾਕ ਨੈ ਉੱਤਰ ਦੇਕੇ ਉਹ ਨੂੰ ਕਿਹਾ, ਦੇਖ, ਧਰਤੀ ਦੀ ਚਿਕਣਾਈ ਥੀਂ, ਅਤੇ ਉੱਪਰੋਂ ਅਕਾਸ ਦੀ ਓਸ ਥੀਂ ਤੇਰਾ ਰਹਿਣਾ ਹੋਊ;ਅਤੇ ਤੂੰ ਆਪਣੀ ਤਰਵਾਰ ਦੇ ਜੋਰ ਜੀਵੇਂਗਾ, ਅਤੇ ਆਪਣੇ ਭਰਾਉ ਦੀ ਚਾਕਰੀ ਕਰੇਂਗਾ; ਅਤੇ ਐਉਂ ਹੋਊ,, ਕਿ ਜਾਂ ਤੂੰ ਆਹਰ ਕਰੇਂਗਾ, ਤਾਂ ਉਹ ਦਾ ਜੂਲਾ ਆਪਣੀ ਧੌਣ ਉਤੋਂ ਤੋੜ ਸਿੱਟੇਂਗਾ।

ਉਪਰੰਦ ਏਸੌ ਨੈ ਉਸ ਅਸੀਸ ਦੇ ਕਾਰਨ, ਜੋ ਯਾਕੂਬ ਨੈ ਆਪਣੇ ਪਿਤਾ ਤੇ ਪਰਾਪਤ ਕਰੀ ਸੀ, ਉਸ ਦਾ ਵਿਰੋਧ ਰੱਖਿਆ; ਅਤੇ ਏਸੌ ਨੈ ਆਪਣੇ ਮਨ ਵਿਚ ਕਿਹਾ,