੨੯ਪਰਬ]
ਉਤਪੱਤ
੮੭
ਜਾਗਾ ਦਾ ਨਾਉਂ ਬੈਤੇਲ ਧਾਰਿਆ; ਪਰ ਇਸ ਤੇ ਪਹਿਲਾਂ ਉਸ ਬਸਤੀ ਦਾ ਨਾਉਂ ਲੁਜ ਹੈਸੀ।ਉਪਰੰਦ ਯਾਕੂਬ ਨੈ ਇਹ ਕਹਿਕੇ ਮੰਨਤ ਮੰਨੀ, ਕਿ ਜੇ ਪਰਮੇਸੁਰ ਮੇਰੇ ਸੰਗ ਰਹੇ, ਅਤੇ ਜਿਸ ਰਸਤੇ ਵਿਚ ਮੈਂ ਜਾਂਦਾ ਹਾਂ, ਤਿਸ ਵਿਚ ਮੈ ਨੂੰ ਰੱਖੇ, ਅਤੇ ਮੈ ਨੂੰ ਖਾਣ ਲਈ ਰੋਟੀ, ਅਤੇ ਪਹਿਨਣ ਲਈ ਬਸਤਰ ਦਿੰਦਾ ਰਹੇ; ਅਤੇ ਕੁਸਲ ਨਾਲ ਆਪਣੇ ਪਿਉ ਦੇ ਘਰ ਫੇਰ ਆਵਾਂ, ਤਾਂ ਪ੍ਰਭੁ ਮੇਰਾ ਪਰਮੇਸੁਰ ਹੋਵੇ; ਅਤੇ ਇਹ ਪੱਥਰ, ਜੋ ਮੈਂ ਥੱਮ ਖੜਾ ਕੀਤਾ ਹੈ, ਪਰਮੇਸੁਰ ਦਾ ਘਰ ਹੋਵੇ; ਅਤੇ ਉਸ ਸਭ ਵਿਚੋਂ, ਜੋ ਤੂੰ ਮੈ ਨੂੰ ਦੇਵੇਂਗਾ, ਤਿਸ ਦਾ ਦਸਉਂਧ ਜਰੂਰ ਮੈਂ ਤੇਰੇ ਤਾਈਂ ਦਿਆਂਗਾ।
ਉਪਰੰਦ ਯਾਕੂਬ ਕੂਚ ਕਰਕੇ, ਪੂਰਬ ਦੇਸੀਆਂ ਦੀ ਧਰਤੀ ਵਿਚ ਗਿਆ।ਅਤੇ ਓਨ ਡਿੱਠਾ, ਜੋ ਮਦਾਨ ਵਿਚ ਇਕ ਖੂਹ ਹੈ, ਅਤੇ ਵੇਖੋ, ਜੋ ਖੂਹ ਦੇ ਮੁੱਢ ਭੇਡਾਂ ਦੇ ਤ੍ਰਅੱਯੜ ਬੈਠੇ ਹੋਏ ਸਨ; ਕਿੰਉਕਿ ਓਹ ਉਸੇ ਖੂਹ ਤੇ ਅੱਯੜਾਂ ਨੂੰ ਪਾਣੀ ਪਿਆਲਿਆ ਕਰਦੇ ਸਨ, ਅਤੇ ਖੂਹ ਦੇ ਮੂਹੁੰ ਉੱਤੇ ਵਡਾ ਪੱਥਰ ਧਰਿਆ ਹੋਇਆ ਸੀ।ਅਤੇ ਜਾਂ ਸਾਰੇ ਅੱਯੜ ਉੱਥੇ ਕੱਠੇ ਹੋਇਆ ਕਰਦੇ, ਤਾਂ ਓਹ ਉਸ ਪੱਥਰ ਨੂੰ ਖੂਹੇ ਦੇ ਮੂਹੁੰ ਉਪੁਰੋਂ ਖਿਸਕਾਉਂਦੇ ਸੇ, ਅਤੇ ਭੇਡਾਂ ਨੂੰ ਪਾਣੀ ਪਿਆਲਕੇ, ਫੇਰ ਉਸ ਪੱਥਰ ਨੂੰ ਉਤੀ ਜਾਗਾ ਖੂਹ ਦੇ ਮੂਹੁੰ ਉੱਤੇ ਰੱਖ ਦਿੰਦੇ ਹੁੰਦੇ ਸਨ।ਪਰੰਤੂ ਯਾਕੂਬ ਨੈ ਤਿਨਾਂ ਨੂੰ ਕਿਹਾ, ਜੋ ਭਰਾਵੋ ਤੁਸੀਂ ਕਿਥੋਂ ਹੋ?ਓਹ ਬੋਲੇ, ਅਸੀਂ ਹਰਾਨ ਤੇ ਹਾਂ।ਫੇਰ ਉਨਾਂ ਤੇ ਪੁੱਛਿਆ, ਜੋ ਤੁਸੀਂ ਨਹੂਰ ਦੇ ਪੁੱਤ੍ਰ ਲਾਬਾਨ ਨੂੰ ਜਾਣਦੇ ਹੋ?ਓਹ ਬੋਲੇ, ਜਾਣਦੇ ਹਾਂ।ਉਨ ਪੁੱਛਿਆ, ਜੋ ਉਹ ਚੰਗਾ ਭਲਾ