ਪੰਨਾ:Book of Genesis in Punjabi.pdf/93

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੨੯ਪਰਬ]

ਉਤਪੱਤ

੮੯

ਤੂੰ ਮੇਰਾ ਹੱਡ ਅਰ ਮਾਸ ਹੈਂ।ਸੋ ਤਿਸ ਦੇ ਪਾਹ ਇਕ ਮਹੀਨਾ ਭਰ ਰਿਹਾ।ਅਤੇ ਲਾਬਾਨ ਨੈ ਯਾਕੂਬ ਨੂੰ ਕਿਹਾ, ਕਿਆ ਇਸ ਕਰਕੇ, ਜੋ ਤੂੰ ਮੇਰਾ ਭਰਾਉ ਹੈਂ, ਸੀਂਦ ਮੀਂਦ ਮੇਰੀ ਟਹਿਲ ਕਰੇਂਗਾ?ਸੋ ਮੈ ਨੂੰ ਦੱਸ, ਜੋ ਤੇਰੀ ਕੀ ਤਲਬ ਹੋਊ।ਅਤੇ ਲਾਬਾਨ ਦੀਆਂ ਦੋ ਧੀਆਂ ਸਨ; ਵਡੀ ਦਾ ਨਾਉਂ ਲੀਆ, ਅਤੇ ਛੋਟੀ ਦਾ ਨਾਉਂ ਰਾਹੇਲ ਸੀ।ਲੀਆ ਦੀਆਂ ਅੱਖਾਂ ਚੁੰਨੀਆਂ ਸਨ, ਪਰ ਰਾਹੇਲ ਸੁੰਦਰ ਅਤੇ ਅਨੂਪ ਸੀ।ਅਤੇ ਯਾਕੂਬ ਰਾਹੇਲ ਪੁਰ ਆਸਕ ਸਾ; ਸੋ ਓਨ ਕਿਹਾ, ਜੋ ਤੇਰੀ ਨਿੱਕੜੀ ਧੀ ਰਾਹੇਲ ਦੇ ਲਈ, ਮੈਂ ਸੱਤ ਵਰਿਹਾਂ ਤੇਰੀ ਸੇਵਾ ਕਰਾਂਗਾ।ਲਾਬਾਨ ਕੂਇਆ, ਕਿ ਹੋਰ ਦੇ ਦੇਣੇ ਨਾਲੋਂ ਇਹ ਚੰਗਾ ਹੈ, ਜੋ ਉਹ ਨੂੰ ਤੇਰੇ ਤਾਈਂ ਦੇਵਾਂ; ਸੋ ਤੂੰ ਮੇਰੇ ਪਾਹ ਰਿਹਾ ਕਰ।ਯਾਕੂਬ ਸੱਤਾਂ ਬਰਸਾਂ ਤੀਕੁ ਰਾਹੇਲ ਦੇ ਲਈ ਤਿਸ ਦੀ ਸੇਵਾ ਕਰਦਾ ਰਿਹਾ, ਅਤੇ ਓਹ ਦਿਨ, ਰਾਹੇਲ ਦੇ ਸੰਦੇਹ ਦੇ ਕਾਰਨ, ਯਾਕੂਬ ਦੀ ਨਜਰ ਵਿਚ ਥੁਹੁੜੇ ਦਿਨ ਮਲੂਮ ਹੋਏ।

ਅਤੇ ਯਾਕੂਬ ਨੈ ਲਾਬਾਨ ਨੂੰ ਕਿਹਾ, ਮੇਰੀ ਬਹੁਟੀ ਮੈ ਨੂੰ ਦਿਹ; ਜੋ ਮੇਰੇ ਦਿਨ ਪੁਰੇ ਹੋ ਗਏ ਹਨ, ਅਤੇ ਮੈਂ ਤਿਸ ਦੇ ਕੋਲ ਜਾਵਾਂ।ਤਦ ਲਾਬਾਨ ਨੈ ਉਸ ਜਾਗਾ ਦੇ ਸਾਰਿਆਂ ਲੋਕਾਂ ਨੂੰ ਕੱਠਾ ਕਰਕੇ, ਖਾਣਾ ਖਵਾਇਆ।ਅਤੇ ਸੰਝ ਨੂੰ ਅਜਿਹਾ ਹੋਇਆ, ਜੋ ਉਹ ਆਪਣੀ ਧੀ ਲੀਆ ਨੂੰ ਉਸ ਪਾਸ ਲਿਆਇਆ, ਅਤੇ ਉਹ ਤਿਸ ਕੋਲ ਗਿਆ।ਅਤੇ ਲਾਬਾਨ ਨੈ ਆਪਣੀ ਦਾਸੀ ਜਿਲਫਾ, ਆਪਣੀ ਧੀ ਲੀਆ ਦੇ ਸੰਗ ਗੋਲੀ ਕਰਕੇ ਦਿੱਤੀ।ਅਤੇ ਜਾਂ ਸਵੇਰ ਹੋਈ, ਤਾਂ ਕੀ ਦੇਖਦਾ ਹੈ, ਜੋ ਉਹ ਤਾ ਲੀਆ ਹੈ।ਤਦ ਓਨ ਲਾਬਾਨ ਨੂੰ ਆਖਿਆ, ਜੋ ਤੈਂ ਮੇਰੇ ਨਾਲ