ਪੰਨਾ:Book of Genesis in Punjabi.pdf/94

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੯੦

ਉਤਪੱਤ

੨੯ ਪਰਬ

ਇਹ ਕੀ ਕੀਤਾ?ਕੀ ਰਾਹੇਲ ਦੇ ਲਈ ਮੈਂ ਤੇਰੀ ਸੇਵਾ ਨਹੀਂ ਕੀਤੀ?ਫੇਰ ਤੈਂ ਕਿਸ ਲਈ ਮੇਰੇ ਨਾਲ ਛਲ ਖੇਲਿਆ?ਲਾਬਾਨ ਨੈ ਕਿਹਾ, ਸਾਡੇ ਦੇਸ ਵਿਚ ਇਹ ਰੌਂਸ ਨਹੀਂ, ਜੋ ਨਿੱਕੜੀ ਨੂੰ ਵਡੀ ਤੇ ਪਹਿਲੇ ਵਿਆਹ ਦੇਯੇ।ਉਹ ਦਾ ਸਾਤਾ ਪੂਰਾ ਕਰ; ਅਤੇ ਤੇਰੀ ਸੱਤ ਬਰਸ ਦੀ ਹੋਰ ਸੇਵਾ ਦੇ ਕਾਰਨ, ਜੋ ਤੂੰ ਮੇਰੇ ਅੱਗੇ ਕਰੇਂਗਾ, ਇਹ ਬੀ ਤੈ ਨੂੰ ਦਿਆਂਗਾ।ਯਾਕੂਬ ਨੈ ਤਿਹਾ ਹੀ ਕੀਤਾ, ਅਤੇ ਉਹ ਦਾ ਸਾਤਾ ਪੂਰਾ ਕਰਿਆ; ਤਦ ਓਨ ਆਪਣੀ ਧੀ ਰਾਹੇਲ ਬੀ ਉਹ ਨੂੰ ਵਿਆਹ ਦਿੱਤੀ।ਅਤੇ ਲਾਬਾਨ ਨੈ ਆਪਣੀ ਦਾਸੀ ਬਿਲਹਾ, ਆਪਣੀ ਧੀ ਰਾਹੇਲ ਨੂੰ ਗੋਲੀ ਕਰਕੇ ਦਿੱਤੀ।ਤਦ ਉਹ ਰਾਹੇਲ ਦੇ ਪਾਸ ਬੀ ਗਿਆ, ਅਤੇ ਰਾਹੇਲ ਨੂੰ ਲੀਆ ਨਾਲੋਂ ਵੱਧ ਚਾਹੁੰਦਾ ਸਾ, ਅਤੇ ਸੱਤ ਬਰਸਾਂ ਹੋਰ ਲਾਬਾਨ ਦੀ ਟਹਿਲ ਕੀਤੀ।

ਅਤੇ ਜਦ ਪ੍ਰਭੁ ਨੈ ਡਿੱਠਾ, ਜੋ ਲੀਆ ਇਹ ਨੂੰ ਦੁਪਿਆਰੀ ਹੈ, ਤਾਂ ਓਨ ਉਹ ਦਾ ਗਰਭ ਖੁਹੁਲ ਦਿੱਤਾ, ਅਤੇ ਰਾਹੇਲ ਸੰਢ ਰਹੀ।ਉਪਰੰਦ ਲੀਆ ਪੇਟ ਨਾਲ ਹੋਈ, ਅਤੇ ਪੁੱਤ੍ਰ ਜਣਿਆ, ਅਤੇ ਤਿਸ ਦਾ ਨਾਉਂ ਰੂਬਿਨ ਧਰਿਆ; ਇਸ ਲਈ ਜੋ ਉਨ ਕਿਹਾ, ਕਿ ਪ੍ਰਭੁ ਨੈ ਮੇਰਾ ਦੁਖ ਡਿੱਠਾ; ਹੁਣ ਮੇਰਾ ਭਰਤਾ ਮੈ ਨੂੰ ਪਿਆਰ ਕਰੇਗਾ।ਅਤੇ ਉਹ ਫੇਰ ਗਰਭਣੀ ਹੋਈ, ਅਤੇ ਮੁੰਡਾ ਜਣਿਆ, ਅਤੇ ਬੋਲੀ, ਪ੍ਰਭੁ ਨੈ ਸੁਣਿਆ, ਜੋ ਮੈਂ ਦੁਪਿਆਰੀ ਸੀ, ਇਸ ਕਰਕੇ ਓਨ ਮੈ ਨੂੰ ਇਹ ਬੀ ਦਿੱਤਾ; ਅਤੇ ਤਿਸ ਦਾ ਨਾਉਂ ਸਿਮਓਨ ਧਰਿਆ।ਅਤੇ ਫੇਰ ਉਸ ਨੂੰ ਪੇਟ ਹੋਇਆ, ਅਤੇ ਮੁੰਡਾ ਜਣਿਆ, ਅਤੇ ਬੋਲੀ, ਜੋ ਐਤਕੀ ਮੇਰਾ ਭਰਤਾ ਮੇਰੇ ਸੰਗ ਮਿਲਿਆ ਰਹੇਗਾ; ਕਿੰਉਕਿ ਮੈਂ ਉਹ ਦੇ