੩੧ਪਰਬ]
ਉਤਪੱਤ
੯੫
ਅਤੇ ਯਾਕੂਬ ਲਾਬਾਨ ਦੇ ਬਾਕੀ ਅੱਯੜਾਂ ਨੂੰ ਚਾਰਦਾ ਰਿਹਾ।
ਉਪਰੰਦ ਯਾਕੂਬ ਨੈ ਆਪਣੇ ਲਈ ਹਰੇ ਸੁਪੈਦੇ ਅਤੇ ਬਦਾਮ ਅਤੇ ਸਰੂ ਦੀਆਂ ਛਿਟੀਆਂ ਲੈਕੇ ਤਿਨਾਂ ਪੁਰ ਐਸੇ ਗੰਡੇ ਪਾਏ, ਜੋ ਛਿਟੀਆਂ ਦੀ ਬਗਿਆਈ ਪਰਗਟ ਹੋਈ।ਅਤੇ ਉਹ ਉਨਾਂ ਛਿਟੀਆਂ ਨੂੰ, ਕਿ ਜਿਨਾਂ ਪੁਰ ਗੰਡੇ ਪਾਏ ਸੇ, ਹੌਦਾਂ ਅਤੇ ਨਲਿਆਂ ਵਿਚ, ਜਿੱਥੇ ਅੱਯੜ ਪਾਣੀ ਪੀਣ ਆਉਂਦੇ ਸਨ, ਤਿਨਾਂ ਦੇ ਸਾਹਮਣੇ ਰਖਦਾ ਸਾ; ਕਿ ਜਦ ਪਾਣੀ ਪੀਣ ਆਉਣ, ਤਾਂ ਓਹ ਗੱਭਣ ਹੋਣ।ਅਤੇ ਅੱਯੜ ਛਿਟੀਆਂ ਦੇ ਸਾਹਮਣੇ ਗੱਭਣ ਹੋਏ, ਅਤੇ ਗਦਰੇ ਅਰ ਚਿਤਲੇ ਅਤੇ ਡੱਬੇ ਬੱਚੇ ਸੂਏ।
ਤਾਂ ਯਾਕੂਬ ਨੈ ਲੇਲੇ ਅੱਡ ਕੀਤੇ, ਅਤੇ ਲਾਬਾਨ ਦੇ ਅੱਯੜ ਵਿੱਚ ਭੇਡਾਂ ਦੀਆਂ ਬੂਥੀਆਂ, ਗਦਰਿਆਂ ਅਤੇ ਲੋਹਿਆਂ ਦੀ ਵਲ ਫੇਰ ਦਿੱਤੀਆਂ; ਅਤੇ ਓਨ ਆਪਣੇ ਅੱਯੜਾਂ ਨੂੰ ਅੱਡ ਕੀਤਾ, ਅਤੇ ਲਾਬਾਨ ਦੇ ਅੱਯੜ ਵਿਚ ਰਲਨ ਨਾ ਦਿੱਤਾ।ਅਤੇ ਐਉਂ ਹੋਇਆ, ਕਿ ਸਰਬੱਤ ਮੋਟੇ ਪਸੂਆਂ ਦੇ ਗੱਭਣ ਹੋਣ ਦੇ ਸਮੇਂ, ਯਾਕੂਬ ਨੈ ਛਿਟੀਆਂ ਉਨਾਂ ਦੀਆਂ ਅੱਖਾਂ ਦੇ ਸਾਹਮਣੇ ਹੌਦਾਂ ਵਿਚ ਧਰੀਆਂ; ਇਸ ਲਈ ਜੋ ਓਹ ਉਨਾਂ ਛਿਟੀਆਂ ਦੇ ਸਾਹਮਣੇ ਗੱਭਣ ਹੋਣ।ਪਰ ਜਾਂ ਮਾੜੇ ਪਸੂ ਆਏ, ਤਦ ਓਨ ਉਨਾਂ ਤਾਈਂ ਉਥੇ ਨਾ ਰੱਖਿਆ; ਇਸ ਕਰਕੇ ਲਾਬਾਨ ਦੇ ਪਸੂ ਲਿੱਸੇ, ਅਤੇ ਯਾਕੂਬ ਦੇ ਪਸੂ ਮੋਟੇ ਸਨ।ਉਪਰੰਦ ਉਹ ਮਨੁੱਖ ਬਹੁਤ ਹੀ ਵਧ ਗਿਆ, ਅਤੇ ਬਹੁਤ ਸਾਰਿਆਂ ਅੱਯੜਾਂ, ਦਾਸੀਆਂ, ਦਾਸਾਂ, ਅਤੇ ਊਠਾਂ ਅਰ ਗਧਿਆਂ ਦਾ ਮਾਲਕ ਹੋ ਗਿਆ।
ਉਪਰੰਦ ਯਾਕੂਬ ਨੈ ਲਾਬਾਨ ਦੇ ਪੁੱਤ੍ਰ ਨੂੰ ਏਹ ਗੱਲਾਂ