ਸਮੱਗਰੀ 'ਤੇ ਜਾਓ

ਪੰਨਾ:Brij mohan.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਐਕਟ ਪਹਿਲਾ

ਝਾਕੀ ੧.

ਬ੍ਰਿਜ ਮੋਹਨ ਫੁੱਲਾਂ ਦੀ ਕਿਆਰੀ ਤੋਂ ਜ਼ਰਾ ਦੂਰ, ਹੱਥ ਵਿਚ
ਕਿਤਾਬ ਲਈ ਛੋਟੇ ੨ ਬੂਟਿਆਂ ਨੂੰ ਹਥ ਲਾਉਂਦਾ ਤੇ ਦੇਖਦਾ ਹੈ;
ਚੰਦਰ ਕਲਾ, ਕਾਮਲਤਾ ਤੇ ਅਨੰਤੀ ਫੁਲਾਂ ਦੀ ਕਿਆਰੀ

ਵਲ ਆਉਂਦੀਆਂ ਹਨ।

ਬ੍ਰਿਜ ਮੋਹਨ-

ਹੈਂ!ਕੀ ਇਹ ਇੰਦਰ ਦਾ ਬਾਗ਼ ਹੈ!ਜੁ ਅਪੱਛਰਾਂ ਸਹੇਲੀ ਨਾਲ ਝੂਮਦੀ ਝਾਮਦੀ, ਲਟਕਦੀ, ਮਟਕਦੀ, ਆ ਰਹੀ ਹੈ। ਉਸ ਦੀ ਆਉਭਗਤ ਵਾਸਤੇ ਗੁਲਾਬ ਨੇ ਛਣਕਾ, ਘਾ ਨੇ ਸਾਵਾ ਮਖ਼ਮਲੀ ਫ਼ਰਸ਼ ਕੀਤਾ, ਤ੍ਰੇਲ ਮੋਤੀਆਂ ਦੀਆਂ ਮੁੱਠਾਂ ਭਰ ਭਰ ਕੇ ਉਸਦੇ ਸਿਰ ਤੋਂ ਵਾਰ ਵਾਰ ਲੁਟਾਂਦੀ, ਉਸਦੀ ਅਡੀ ਨਸ਼ਾਨ ਕਰਦੀ ਤੇ ਮੋਤੀਆਂ ਨੂੰ ਚੂਰ ਚੂਰ ਕਰਦੀ ਜਾਂਦੀ ਹੈ। ਸਟਾਕ ਨੀਲੀ ਤੇ ਸਫ਼ੈਦ ਅਫ਼ਸਰੀ ਵਰਦੀ, ਸਿਨਾਨੇਰੀਆ ਰੰਗ ਬਰੰਗੀ, ਡੈਫ਼ੋਡਿਲ ਬਸੰਤੀ ਪਹਿਨ, ਸਿਪਾਹੀ ਬੂਟਿਆਂ ਨੂੰ ਸਾਵੀ ਵਰਦੀ ਪਵਾ ਸਿਰ ਤੇ ਨਿੱਕੀ

੩.