ਸਮੱਗਰੀ 'ਤੇ ਜਾਓ

ਪੰਨਾ:Brij mohan.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿੱਕੀ ਹਵਾ, ਪਿਆਜ਼ੀ ਕਲਗ਼ੀ ਸਜਾ ਖਲੋਤੇ ਨੇ। ਸੁਰਜ ਮੁਖੀ ਜਿਧਰ ਉਹ (ਚੰਦਰ ਕਲਾ) ਜਾਂਦੀ ਉਧਰ ਮੁੰਹ ਕਰਦਾ ਹੈ। ਹੁਣ ਸਰੂਆਂ ਦੀ ਪਾਲ ਵਿਚ ਪਹੁੰਚੀ, ਸਭ ਨੇ ਸਿਰ ਝੁਕਾ ਕੇ ਸਲਾਮੀ ਕੀਤੀ। ਪਉਣ ਦੇਵਤਾ ਕਰਣੇ ਦੀ ਸੁਗੰਧੀ ਪੇਸ਼ ਕਰਨ ਦੇ ਬਹਾਨੇ ਮੁਖੜਾ ਚੁੰਮਦਾ ਤੇ ਹੌਲੀ ਹੌਲੀ ਕੰਨਾਂ ਵਿਚ ਖ਼ਬਰੇ ਕੀ ਸੁਨੇਹਾ ਦੇ ਰਿਹਾ ਹੈ। ਕਾਲੇ ਭੌਰੇ ਲਕੀਰ ਦੇ ਫ਼ਕੀਰ ਤੰਬੂਰਾ ਛੇੜਦੇ ਖ਼ੁਸ਼ਬੂ ਦੇ ਪਿਛੇ ਪਿਛੇ ਦਰਸ਼ਨ ਦੀ ਭਿਖਿਆ ਮੰਗਦੇ ਜਾ ਰਹੇ ਨੇ। ਪੰਖੇਰੂ ਟਹਿਣੀ ਟਹਿਣੀ ਤੇ ਠੁੱਮਰੀ ਗਾਉਂਦੇ ਤੇ ਠੁਮਕ ੨ ਨੱਚਦੇ ਨੇ, ਕਟਫੋੜੇ ਨੇ ਠੇਕਾ ਲਾਇਆ ਏ।

ਚੰਦਰ ਕਲਾ ਚੋਰੀ ਨਿਗਾਹ ਬ੍ਰਿਜ ਮੋਹਨ ਵਲ ਤੇ ਬ੍ਰਿਜ ਮੋਹਨ
ਉਸ ਵਲ ਕਰਦਾ ਹੈ, ਅੱਖਾਂ ਚਾਰ ਹੋ ਜਾਂਦੀਆਂ ਹਨ।

ਬਿ:-(ਇਕ ਪਾਸੇ) ਇਹ ਰਸ-ਭਰੇ ਨੈਣਾਂ ਦਾ ਤੀਰ ਕਲੇਜੇ ਨੂੰ ਵਿੱਨ੍ਹ ਗਿਆ ਏ।

[ਚੰਦਰ ਕਲਾ, ਤੇ ਕਾਮਲਤਾ ਚੰਬੇਲੀ ਕੋਲ ਪਹੁੰਚਦੀਆਂ ਹਨ]

ਕਾਮਲਤਾ- ਚੰਦ! ਚੰਬੇਲੀ ਨੇ ਵਾਲ ੨ ਮੋਤੀ ਪਰੋਕੇ ਕੇਸੀ ਪਤਲੀ ਮਛਹਿਰੀ ਲਾਈ ਏ। ਚੰਦਰ ਕਲਾ-ਕਹਿਣੇ ਨੇ ਆਪਣੀ ਪਿਆਰੀ ਲਈ ਇਕ

੪.