ਪੰਨਾ:Brij mohan.pdf/15

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਇਕ ਤਾਰ ਦਿਲੋਂ ਕੱਢ ਕੱਢ ਕੇ ਮਛਹਿਰੀ ਬਣਾ
ਉਪਰ ਪਾਈ ਏ, ਤੇ ਦੇਖ, ਆਪ ਟੱਕ ਲਾਕੇ
ਮਛਰਾਂ ਤੋਂ ਰਖਵਾਲੀ ਕਰਨ ਨੂੰ ਖੜਾ ਏ।
[ਚੰਦਰ ਕਲਾ ਚੰਬੇਲੀ ਨੂੰ ਹਿਲਾਉਂਦੀ ਏ]
ਬ੍ਰਿ:-(ਪਸਿੱਤੇ)ਚੰਬੇਲੀ ਬੜੇ ਭਾਗਾਂ ਵਾਲੀ ਏ।
ਕਾ:-ਆਹ ਹਾ!ਤੇਰੇ ਦਰਸ਼ਨ ਲਈ ਮਛਹਿਰੀ ਪਾੜੀ ਏ।
ਚੰ:-ਤੇ ਮੋਤੀਆਂ ਦੀ ਭੇਟ ਤੈਨੂੰ ਕੀਤੀ ਏ।
ਕਾ:-ਬਾਦਸ਼ਾਹ ਦੇ ਵਜ਼ੀਰ ਦਾ ਵੀ ਆਦਰ ਹੋਂਦਾ
ਏ ਨਾਂ।
ਚੰ:-ਤੂੰ ਮੇਰੇ ਸਿਰ ਦਾ ਤਾਜ ਏਂ। ਮੈਨੂੰ ਤਾਜ ਦਾ
ਬੜਾ ਮਾਣ ਏ। ਦੇਖ! ਓਹ ਲਤਾ ਫੁੱਲਾਂ
ਦਾ ਸ਼ਿੰਗਾਰ ਕਰਕੇ ਆਪਣੇ ਪਿਆਰੇ ਨਾਲ
ਕੈਸੀ ਲਿਪਟੀ ਹੋਈ ਏ।
ਕਾ:-ਇਹ ਤਾਂ ਚੰਦ ਨੇ ਆਪਣੀ ਕਲਾ ਚਲਾਕੇ ਲਪਟਾਈ
ਏ, ਥੋੜੇ ਚਿਰ, ਨੂੰ ਤੂੰ ਵੀ ਏਸੇਤਰ੍ਹਾਂ ਮਿਲੇਗੀ।
ਸਾੜਾ ਨਾ ਕਰ!
ਚੰ:-ਠੱਠਾ ਨਾ ਕਰ, ਤੂੰ ਤਾਂ ਹਡ-ਬੀਤੀ ਦਸਨੀ ਏਂ।
ਏਸੇ ਤਰ੍ਹਾਂ ਮਿਲਦੀ ਹੋਵੇਂਗੀ।
[ਚਾਨਣੀ ਦੇ ਬੂਟੇ ਕੋਲ ਪਹੁੰਚਦੀਆਂ ਹਨ]
ਕਾ:-ਚਾਨਣੀ ਤੇਰੇ ਚੇਹਰੇ ਨਾਲ ਕੈਸੀ ਖਿੜੀ ਏ।
ਚੰ:-ਤੇਰਾ ਚੰਦ ਨਾਲ ਪਿਆਰ ਜੁ ਹੋਇਆ। ਵਾਹ,

੫.