ਪੰਨਾ:Brij mohan.pdf/16

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਚਿੜੀਆਂ ਨੇ ਚੀਂ ਚੀਂ, ਕੋਇਲ ਨੇ ਕੂ ਕੂ ਤੋਤਿਆਂ ਨੇ ਟੀ ਟੀ ਦਾ ਰੌਲਾ ਪਾਇਆ ਹੋਇਆ ਏ।

ਕਾ:-ਨਹੀਂ-ਨਹੀਂ, ਆਦਮੀਂ ਤੇ ਪੰਛੀ ਸਭ ਸਵੇਰੇ ਪਰਮੇਸ਼ਰ ਨੂੰ ਧਿਆਉਂਦੇ ਨੇ।

ਚੰ:-ਆ, ਫੇਰ ਅਸੀ ਵੀ ਪਾਠ ਕਰ ਲਈਏ ।

[ਦੋਵੇਂ ਅੱਖਾਂ ਮੀਟ ਕੇ ਬੈਠ ਜਾਂਦੀਆਂ ਹਨ]

ਬਿ-ਉਸ ਪੈਲੀ ਵਿਚੋਂ ਚੰਡੋਲ ਕੈਸਾ ਸੁਰੀਲਾ ਪਰਮੇਸ਼ਰਦੇ ਗੁਣ ਗਾਉਂਦਾ ਅਸਮਾਨ ਨੂੰ ਦਰਸ਼ਨ ਲਈ ਚੜ੍ਹ ਰਿਹਾ ਏ।

[ਚੰਡੋਲ ਵਲ ਉਪਰ ਨੂੰ ਦੇਖਦਾ ਏ। ਜ਼ਰਾ ਠਹਿਰ ਕੇ]

ਆਹ ਆ, ਹੁਣ ਸਾਂਈਂ ਦੇ ਦਰ ਅਗੇ ਖਲੋ ਕੇ ਬੇਨਤੀ ਕਰਦਾ ਏ ।

[ਕੁਝ ਠਹਿਰਕੇ]

ਹੁਣ ਮੁੜ ਪਿਆ[ਸ਼ਰਾ ਠਹਿਰਕੇ] ਓਹ ਜ਼ਮੀਨ ਤੇ ਆ ਗਿਆ, ਸ਼ਾਇਦ ਦਰਸ਼ਨ ਕਰ ਆਇਆ ਏ। ਮੈਂ ਵੀ ਪਾਠ ਕਰਾਂ।

[ਬਿਜ਼ ਬੈਠਕੇ ਕੁਝ ਚਿਰ ਪਿਛੋਂ ਉਠ ਬੈਠਦਾ ਏ]

ਇਹ ਅਪੱਛਰਾਂ ਦੀ ਅੱਖਾਂ ਅੱਗੇ ਫਿਰਦੀ ਏ, ਇਸ ਦੇਵੀ ਦਾ ਪਜਾਰੀ ਹੋ ਰਵਾਂ ਤੇ ਆਪਣੇ ਆਪ ਨੂੰ ਭੇਟਾ ਦੇਵਾਂ । [ਤਾ ਠਹਿਰ ਕੇ] ਦਿਲਾ ਤੜਫ

੬.