ਸਮੱਗਰੀ 'ਤੇ ਜਾਓ

ਪੰਨਾ:Brij mohan.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾ-ਸੁਖ ਤਾਂ ਹੈ ?

ਚੰ-ਹਾਂ, ਸੁਖ ਹੈ, ਪਰ......

ਕਾ:-ਪਰ, ਕੀ ?

ਚੰ:-ਅੱਖਾਂ ਅੱਗੇ ਕੁਝ ਹੋਰ ਹੀ ਪਿਆ ਫਿਰਦਾ ਏ।

ਕਾ:-ਕੋਈ ਡਰਾਉਣੀ ਚੀਜ਼ ਤਾਂ ਨਹੀਂ ?

ਚੰ:-ਨਹੀਂ; ਨਹੀਂ; ਬੜੀ ਸੋਹਣੀ।

ਕਾ:-ਸ਼ੁਕਰ ਹੈ, ਮੈਂ ਤਾਂ ਡਰ ਗਈ ਸਾਂ।

[ ਅਨੰਤੀ ਆਉਂਦੀ ਹੈ ]

ਅ:-ਬੀਬੀਓ, ਸੂਰਜ ਉੱਚੇ ਆਉਣ ਲੱਗਾ ਏ, ਚਲੋ ਚਲੀਏ।

ਚੰ:-ਮੋਟਰ ਆ ਗਈ ਏ ?

ਅ:-ਮੋਟਰ ਤਾਂ ਨਹੀਂ, ਗੱਡੀ ਆਈ ਏ।

ਕਾ:-ਕਿਉਂ ਭੈਣ ਚਲੀਏ ?

ਚੰ:-ਹੱਛਾ

[ਦੋਵੇਂ ਤੁਰਣ ਲਗੀਆਂ ਹਨ। ਮਾਲੀ ਬ੍ਰਿਜ ਮੋਹਨ ਨੂੰ ਬਟਣ ਦੇ ਕੇ ਤੁਰ ਪੈਂਦਾ ਹੈ।]

ਬ੍ਰਿ:-( ਮਾਲੀ ਨੂੰ ਉਚੀ ਕਹਿੰਦਾ ਹੈ) ਮਾਲੀ ! ਮਾਲੀ-ਜੀ !

ਬ੍ਰਿ:-(ਉੱਚੀ) ਕਲ ਏਸੇ ਵੇਲੇ ਗੁਲਾਬ ਦਾ ਬਟਣ ਦੇਵੀਂ।

ਮਾਲੀ:- ਹੱਛਾ ਜੀ।

੮.