ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਚੰਦਰ ਕਲਾ ਕੰਨ ਲਾਕੇ ਸੁਣਦੀ ਹੈ ਤੇ ਹੌਲੀ ੨ ਤੁਰਦੀ ਹੈ। ਤੇ ਬਟ ਦਾ ਵੀਤ ਢਿੱਲਾ ਕਰਨ ਦੇ ਬਹਾਨੇ ਬਿਜ ਮੋਹਨ ਵਲ ਨਜ਼ਰ ਕਰਦੀ ਹੈ ਤੇ ਉਹ ਦੇਖਕੇ ਮੁਸਕ੍ਰਾਂਦਾ ਹੈ।
ਬ੍ਰਿ-ਇਸ Glance (ਤਿਰਛੀ ਨਿਗਾਹ) ਦੇ ਸਦਕੇ।
ਕਾ:-ਕਿਉਂ, ਸੁਖ ਹੈ ਹੌਲੀ ੨ ਤਰਨੀਏ ?
ਚੰ:- ਸੂ (ਜੁਤੀ) ਤੰਗ ਹੈ, ਫੀਤੇ ਢਿੱਲੇ ਕਰਨ ਲੱਗੀ ਸਾਂ !
[ ਦੋਵੇਂ ਗੱਡੀ ਵਲ ਤੁਰ ਪੈਂਦੀਆਂ ਹਨ ]
ਬ੍ਰਿ-ਸੂਰਜ ਆਪਣੇ ਤੇਜ ਨੂੰ ਮੱਧਮ ਦੇਖਕੇ ਲੁਕ ੨ ਕੇ ਪਤਿਆਂ ਵਿਚੋਂ ਨੂਰਾਨੀ ਚੇਹਰੇ ਨੂੰ ਝਾਤੀਆਂ ਪਾਂਦਾ ਏ, ਉਸ ਸ਼ਾਖ਼ ਵਿਚ ਏ,ਓਹ-ਉਸ ਟਹਿਣੀ ਵਿਚ ਗਿਆ-ਓਹ ਓਥੇ ਗਿਆ ।
[ਚੰ, ਕਾ: ਤੇ ਅ: ਗੱਡੀ ਵਿਚ ਚੜ੍ਹਨ ਲਗੀਆਂ ਹਨ। ਘੱਨਈਆ ਲਾਲ ਉਧਰੋਂ ਆਉਂਦਾ ਮਿਲਪੈਂਦਾ ਹੈ।]
ਘਨਈਆ ਲਾਲ-ਨਮਸਤੇ।
ਚੰ: ਤੇ ਕਾ-ਨਮਸਤੇ।
ਘ-ਭੈਣ ਜੀ ਚਲੇ ਓ ?
ਚੰ:-ਜੀ ਹਾਂ, *ਪੇਪਰ ਕੈਸੇ ਕੀਤੇ ਜੇ ?
ਘ:-ਚੰਗੇ ਕਰ ਆਇਆਂ । ਲਤਾ ਜੀ,ਤੁਸੀ ਰਾਜ਼ੀ ਓ ੨
ਕਾ-ਸ਼ੁਕਰ ਏ, ਸਭ ਸੁਖ-ਸਾਂਦ ਏ।
- ਇਮਤਿਹਾਨ ਦੇ ਪਰਚੇ।
੯.