ਸਮੱਗਰੀ 'ਤੇ ਜਾਓ

ਪੰਨਾ:Brij mohan.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

[ਤਿੰਨੇ ਚੜ੍ਹ ਜਾਂਦੀਆਂ ਹਨ।]

ਚੰ:-ਆਓ ਚਲਣਾ ਜੇ ?'

ਘ-ਨਹੀਂ ਜੀ ਅਜੇ ਫਿਰਾਂਗਾ।

ਚੰ:-(ਉੱਚੀ ਆਵਾਜ਼) ਅਸੀ ਕਲ ਐਸ ਵੇਲੇ ਜ਼ਰੂਰ ਆਵਾਂਗੀਆਂ, ਤੁਸੀਂ ਵੀ ਆਉਣਾ।

ਘ:-ਕੋਸ਼ਿਸ਼ ਕਰਾਂਗਾ।

ਚੰ:-ਖਾਣਾ ਕਲ ਰਾਤੀਂ ਮੇਰੇ ਖਾਣਾ ।

[ਗੱਡੀ ਤੁਰ ਪੈਂਦੀ ਹੈ]

ਘ:-ਹੱਛਾ ਜੀ ।

ਬ੍ਰਿ-ਇਹ ਮੇਰੇ ਇਸ਼ਾਰੇ ਦਾ ਜਵਾਬ ਏ ? ਪਰ ਜਦ ਦਿਲ ਕਿਸੇ ਵਲ ਲੱਗ ਜਾਂਦਾ ਹੈ ਤਦ ਭਾਵੇਂ ਕੋਈ ਗਲ ਹੋਵੇ,ਉਹ ਆਪਣੇ ਵਲ ਈ ਖਿੱਚਦਾ ਏ-ਹੱਛਾ ਕਲ ਪਰਤਾਵਾਂਗਾ।

[ਘਨਈਆ ਲਾਲ ਬਿਜ ਮੋਹਨ ਪਾਸੋਂ ਲੰਘਦਾ ਹੈ]

ਘ:-ਨਮਸਤੇ।

ਬ੍ਰਿ-ਨਮਸਤੇ। ਰਾਜ਼ੀ ਐਂ ?

ਘ:-ਮੇਹਰਬਾਨੀ।

ਬ੍ਰਿ:-ਕਿਧਰ ਚਲਿਆ ਐਂ ?

ਘ:-ਸੈਲ ਕਰਾਂਗਾ ! ਆਓ ਤੁਸੀ ਵੀ।

ਬਿ:-ਹੱਛਾ।

੧੦