ਸਮੱਗਰੀ 'ਤੇ ਜਾਓ

ਪੰਨਾ:Brij mohan.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਂਦੀਆਂ ਹਨ}।

ਬ੍ਰਿ:-{ਇਕ ਪਾਸੇ} ਸਾਰੀ ਰਾਤ ਤਾਰੇ ਗਿਣ ੨ ਅੱਖਾਂ: ਸੁੱਜ ਗਈਆਂ, ਹੁਣ ਚੰਦ ਦਰਸ਼ਨ ਦਿਤਾ ਤਾਂ ਅੱਖਾਂ ਨੂੰ ਠੰਡ ਪਈ ।

[ਹਵਾ ਤੇਜ਼ ਹੈ,ਚੰਦ ਦਾ ਰੁਮਾਲ ਉਡਕੇ ਬ੍ਰਿਜ ਵਲ ਜਾਂਦਾ ਹੈ,ਵਾਲ ਵੀ ਉਡਦੇ ਹਨ !]

ਚੰ:-ਅਨੰਤੀ ਅਨੰਤੀ ! ਰੁਮਾਲ ਗਆ!! ਦੌੜਾਂ ਦੌੜਾਂ, ਪਗੜੀ ਪਗੜੀ, ਪਗੜੀ !

[ਅਨੰਤੀ ਰੁਮਾਲ ਮਗਰ ਜਾਂਦੀ ਹੈ, ਰੁਮਾਲ ਬ੍ਰਿਜ ਦ ਕੋਲ ਆ ਗਿਆ । ਬ੍ਰਿ: ਫੜਕੇ ਛੇਤੀ ਨਾਲ ਚੰਦ ਕੋਲ ਆਕੇ ਪੇਸ਼ , ਕਰਦਾ ਹੈ।]

ਚ:--ਬੈਂਕਸ !

ਬ੍ਰਿ-ਧੰਨਵਾਦ ਨਾ ਕਰੋ, ਤੁਹਾਡਾ ਕੰਮਕਰਨਾ ਤਾਂ ਦਿਲ ਨੂੰ ਪਰਸੰਨ ਕਰਨਾ ਹੈ।

[ਚੰਦਰ ਕਲਾ ਅੱਖਾਂ ਜ਼ਰਾ ਨੀਵੀਆਂ ਕਰ ਲੈਂਦੀ ਹੈ, ਬ੍ਰਿਜ ਹਛੀ ਤਰਾਂ ਦੇਖ ਕੇ ਮੁੜਦਾ ਹੈ ਅਤੇ ਫੁੱਲ ਤੋੜਦਾ ਟਹਿਲਦਾ, ਤੇ ਏਹਨਾਂ ਵਲ ਤਕਦਾ ਰਹਿੰਦਾ ਹੈ।]

[ਅਨੰਤੀ ਉਧਰ ਹੀ ਫਿਰਦੀ ਰਹਿੰਦੀ ਹੈ]

ਕਾ:-ਚੰਦ ਹੁਣ ਤਾਂ ਮੁੰਹ ਉੱਚਾ ਕਰ। ਕੈਸਾ ਮੌਕਾ ਬਣਿਆ ਏ।

੧੫.