ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਚ:-ਤੈਨੂੰ ਛੇੜਣ ਦਾ ਖੁਬ ਵੇਲਾ ਮਿਲਿਆ ਏ
ਕਾ:-ਨਹੀਂ ਛੇੜਨਾ ਕਿਉਂ, ਦਾਲ ਵਿਚ ਕੁਝ ਕਾਲਾ ਦਾ ਕਾਲਾ ਏ ।
ਚੰ:-ਉਹ ਕਿਸਤਰ੍ਹਾਂ ?
ਕਾ:-ਕਲ ਓਸ ਬਾਬੂ ਨੇ ਤੇਰੇ ਨਾਲ ਅੱਖਾਂ ਮੇਲੀਆਂ, ਫੇਰ ਮਾਲੀ ਨੂੰ ਉੱਚੀ ਕਿਹਾ:- ‘‘ਕਲ ਗੁਲਾਬ ਦੇ ਫੁੱਲ ਐਸੇ ਵੇਲੇ ਲਿਆਵੀਂ ’’ ਤੇ ਤੂੰ Lace (ਫੀਤੇ) ਢਿੱਲੇ ਕਰਨ ਲਗਿਆਂ ਵੀ ਨਜ਼ਰ ਮਿਲਾਈ । ਮੈਂ ਅਨਜਾਣ ਨਹੀਂ, ਕੱਲ ਈ ਤਾੜ ਗਈ ਸੀ, ਪਰ ਹੁਣ ਜਦ ਪਰਮੇਸ਼ਰ ਵੀ ਮਦਦ ਕੀਤੀ ਤਦ ਮੁੰਹ ਪਾੜ ਕੇ ਦਸਿਆ।
ਚੰ:-ਕਿਉਂ ਠੱਠਾ ਕਰਨੀ ਏਂ ।
ਕਾ:-ਹੁਣ ਤਾਂ ਭਾਂਡਾ ਫੁਟ ਗਿਆ ।
ਚੰ:-ਕੀ ਦੱਸਾਂ ਲਤਾ, ਤੂੰ ਸਭ ਕੁਝ ਜਾਣਨੀ ਏ, ਪਰ ਕਿਤੇ ਤੀਜੇ ਕੰਨੀਂ ਗਲ ਨਾ ਪਵੇ।
ਕਾ:-ਸਿਰ ਜਾਏ ਪਰ ਸਹੇਲੀ ਦੀ ਗਲ ਨਾ ਜਾਏਗੀ, ਮੈਂ ਪੂਰੀ ਮਦਦ ਕਰਾਂਗੀ।
ਚੰ:-ਤੇਰੇ ਕੋਲੋਂ ਇਹੋ ਉਮੈਦ ਏ।
ਕਾ:-ਮੇਰੀ ਰਾਇ ਹੈ ਕਿ ਅੱਜ ਬੈਰਿਸਟਰ ਹੋਰਾਂ ਜੋ ਨੋਟਿਸ ਅਖ਼ਬਾਰ ਵਿਚ ਤੇਰੀ ਸ਼ਾਦੀ ਲਈ ਦਿਤਾ ਏ ਉਸਦੀ ਗਲ ਛੇੜ ਦੇਵਾਂ।
੧੬.