ਸਮੱਗਰੀ 'ਤੇ ਜਾਓ

ਪੰਨਾ:Brij mohan.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੰ:-ਇਹ ਸੋਹਣੀ ਗਲ ਏ ਪਰ ਜੇ ਓਧਰ ਖ਼ਾਹਸ਼ ਨਾ ਹੋਈ ਤੇ ?

ਕਾ:-ਭੋਲੀਏ ਅਜ ਇਸ਼ਾਰੇ ਮੂਜਬ ਏਥੇ ਇਕੱਠ ਹੋਇਆ।

ਚੰ:-ਖਬਰੇ ਰੋਜ ਆਉਂਦਾ ਹੋਵੇ।

ਕਾ:-ਰੁਮਾਲ ਦੇਣ ਲਗਿਆਂ ਕਿਸਤਰ੍ਹਾਂ ਪਗੜਾਇਆ, ਤੇ ਦੇਖਿਆ, ਤੇ ਕੈਸੇ ਮਿੱਠੇ ਮਿੱਠੇ ਲਫਜ਼ ਕਹੇ।

ਚੰ:-ਹਾਂ ਰੁਮਾਲ ਦੇਣ ਲਗਿਆਂ ਉਂਗਲ ਛੁਹਾਈ ਸੀ,।ਪਰ ਮੈਂ ਅੱਖਾਂ ਨੀਵੀਆਂ ਪਾਈਆਂ ਹੋਈਆਂ ਸਨ।

ਕਾ:-ਮੈਂ ਤਾਂ ਓਸਦੇ ਚਿਹਰੇ ਨੂੰ ਧਿਆਨ ਲਾਕੇ ਦੇਖਿਆ ਏ । ਜਿਸ ਤੋਂ ਜਾਪਦਾ ਸੀ ਕਿ ਘਾਇਲ ਹੋ ਚੁਕਾ ਏ, ਤੂੰ ਭਾਵੇਂ ਸ਼ੱਕ ਕਰ।

ਚੰ-ਤੂੰ ਹੰਢੇ-ਵਰਤੀ ਜੁ ਹੋਈ । ਤੈਨੂੰ ਆਪ ਬੀਤੀ ਤੋਂ ਪਤਾ ਏ, ਮੈਨੂੰ ਤਾਂ ਡਰਾਮੇ ਨਾਵਲਾਂ ਦਾ ਈ ਤਜਰਬਾ ਏ।

ਕਾ:-ਹੁਣ ਤੁਹਾਡੇ ਦੋਹਾਂ ਦੇ ਸਿਰ ਮਿਲਾਣ ਦੀ ਕੋਈ ਕਾਢ ਕੱਢੀ, ਮੇਰੀ ਰਾਇ ਵਿਚ ਅਖ਼ਬਾਰ ਵਾਲੀ ਗਲ ਠੀਕ ਏ।

ਚੰ:-ਬੇਸ਼ਕ ।

ਕਾ:-ਅਖ਼ਬਾਰ ਵਾਲੀ ਗਲ ਦਾ ਜਵਾਬ ਜ਼ਰੂਰ ਆਉ, ਤੇ ਭਾਬੋ ਤੇ ਭਾਈਏ ਹੋਰੀਂ ਸਾਡੀ ਸਭ ਦੀ

੧੭.