ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਸਲਾਹ ਲੈਣਗੇ, ਬਾਬੂ ਹੋਰਾਂ ਦੀ ਮੁਲਾਕਾਤ ਵੀ ਕਰਾਉਣਗੇ, ਫੇਰ ਅਸੀਂ ਸਭ ਪਾਸ ਕਰਾਂਗੇ; ਕਿਉਂ ਇਹ ਠੀਕ ਹੈ ?
ਚੰ:-ਬਿਲਕੁਲ ਠੀਕ।
ਕਾ:-ਪਰਮੇਸ਼ਰ ਚਾਹੇ ਤੇ ਕੰਮ ਹੋਇਆ ਸਮਝ।
ਚੰ:-ਤੇਰੀ, ਜ਼ਬਾਨ ਮੁਬਾਰਕ, ਤੇਰਾ ਮੂੰਹ ਖੰਡ ਨਾਲ ਭਰਾਂ।
ਕਾ:-(ਉੱਚੀ) ਚੰਦ, ਤੇਰੀ ਸ਼ਾਦੀ ਵਾਸਤੇ ਜੋ ਬੈਰਿਸਟਰ ਹੋਰਾਂ ਟਰੀਬਧੁਨ ਵਿਚ ਨੋਟਿਸ ਦਿਤਾ ਹੈ ਕਿਸ ਪਤੇ ਤੇ ਜਵਾਬ ਤੇ ਫੋਟੋ ਮੰਗਿਆ ਏ ?
ਚ:-(ਉੱਚੀ) A.C/oTibune (ਏ, ਮਾਰਫ਼ਤ ਟਰੀਬਯੂਨ)
[ਬ੍ਰਿਜ ਮੋਹਨ ਅਗੇ ਵਧਕੇ ਕੰਨ ਲਾਕੇ ਸੁਣਦਾ ਹੈ]
ਬਿ:-( ਇਕ ਪਾਸੇ ਆਪਣੇ ਆਪ ) ਨੋਟਿਸ ! ਤਦ ਹਣੇ ਚਲਕੇ ਜਵਾਬ ਦੇਵਾਂ ਤੇ ਕਿਸਮਤ ਅਜ਼ਮਾਈ ਕਰਾਂ-ਹੇ ਪਰਮੇਸ਼ਰ, ਜਦ ਇਹ ਮੂਰਤ ਘੜੀ ਸੀ ਤਾਂ ਇੱਕੋ ਈ ?
[ਬ੍ਰਿਜ ਮੋਹਨ ਜਾਂਦਾ ਹੈ]
ਅ-ਆਓ ਬੀਬੀਓ ਚਲੀਏ ਸੂਰਜ ਉੱਚੇ ਆ ਗਿਆ ਏ !
ਚੰ:-ਜੇ-ਗਡੀ ਤਿਆਰ ਕਰਾ, ਅਸੀਂ ਮਗਰ ਮਗਰ
ਆਉਂਦੀਆਂ ਹਾਂ।
੧੮.