ਸਮੱਗਰੀ 'ਤੇ ਜਾਓ

ਪੰਨਾ:Brij mohan.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚ:-(ਘੜੀ ਵਲ ਤਕ ਕੇ) ਦਸ ਮਿੰਟ ਦੇਰ ! ਇਹ ਅਜੇ ਥੋੜੀ

ਕਾ:-ਹੁਣੇ ਆ ਜਾਂਦਾ ਏ।

ਚੰ:-ਅਨੰਤੀ ! ਬਾਹਰ ਜਾਕੇ ਦੇਖ ਤਾਂ ਸਹੀ [ਅਨੰਤੀ ਬਾਹਰੋਂ ਹੋਕੇ ਆਉਂਦੀ ਹੈ]।

ਅ-ਹਾਲੀਂ ਤਾਂ ਕਿਤੇ ਨਹੀਂ ਦਿਸਦੇ ।

ਚੰ:-ਅਜੇ ਕੋਈ ਉਘ-ਸੁਘ ਨਹੀਂ ? ਐਨੀ ਦੇਰ !

ਕਾ:-ਫ਼ਿਕਰ ਨਾ ਕਰ, ਹੁਣੇ ਆ ਜਾਉ ॥

ਚੰ:-Youngmen (ਨੌਜਵਾਨ)ਜਦ ਵਕਤ ਦੀ ਪਾਬੰਦੀ ਨਾ ਕਰਨ ਤਦ ਚੰਗਾ ਨਹੀਂ, ਰੋਟੀ ਉਸਦੀ ਖ਼ਾਤਰ ਕੀਤੀ ਤੇ ਉਸਨੇ ਹੀ ਦੇਰ ਲਾਈ। ਅਨੰਤੀ ਜਾਹ ਫੇਰ ਵੇਖ ਆ ! [ਅਨੰਤਜਾਂਦੀਹੈ] ਲੱਤਾ, ਰੋਟੀ ਖਾਣ ਤੋਂ ਪਹਿਲੋਂ ਸਭ ਹਾਲ ਪੁੱਛੀ।

ਕਾ:-ਚਿੰਤਾ ਨਾਂ ਕਰ ਸਭ ਹੀਰ ਵਿਹਾਜ ਲੈ ਲਉ।

ਅ-(ਆ ਕੇ) ਆ ਗਏ ਨੇ ।

ਘ:- (ਅੰਦਰ ਆ ਕੇ) ਮੁਆਫ਼ ਕਰਨਾ, ਦੇਰ ਹੋ ਗਈ । ਰਸਤੇ ਵਿਚ ਮਿ: ਬਿਜ ਮੋਹਨ ਨਾਲ, ਜੋ ਕਲ ਸਵੇਰੇ ਬਾਗ ਵਿਚ ਮਿਲੇ ਸੀ, ਗਲ ਕਰਦਿਆਂ ਦਸ ਬਾਰਾਂ ਮਿੰਟ ਲੱਗ ਗਏ ।

ਕਾਂ:-ਉਹ ਕੋਈ ਤੇਰਾ ਸਾਕ ਏ ?

੨੧.