ਸਮੱਗਰੀ 'ਤੇ ਜਾਓ

ਪੰਨਾ:Brij mohan.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਝਾਕੀ ੫.

[ਇਸ਼ਤਿਹਾਰੀ" ਨੋਟਿਸ ਦਾ ਜਵਾਬ ਆਉਂਣਾ: ਪ੍ਰਿਥੀ ਚੰਦ, ਜਸੋਧਾਂ ਤੇ ਚੰਦਰਕਲਾ ਬੈਠੇ ਨੇ]

ਪ੍ਰਿਥੀ-(ਜਸੋਧਾਂ ਨੂੰ) ਹੁਣ ਏਹ ਫੋਟੋ ਤੇ ਖਤ ਆਇਆ ਏ, ਅੰਗਰੇਜ਼ੀ ਬੜੀ ਵਧੀਆ, M. A, ਪੜ੍ਹਦਾ, ਖੇਡਾਂ ਵਿਚ ਵੀ ਚੰਗਾ, ਤੇ ਸੋਹਣਾ ਵੀ ਰੱਜਕੇ ।

ਜ:-ਮੈਨੂੰ ਤਾਂ ਏਹ ਸਭ ਤੋਂ ਚੰਗਾ ਲਗਦਾ ਏ ।

ਪ੍ਰਿ:-ਮੈਨੂੰ ਵੀ-ਫੇਰ ਇਸ ਤੋਂ ਨਾਉਗਾ ਪਿਆ ਨਾ ?

ਜ-ਜੀ-ਤੁਹਾਡੀ ਵੀ ਏਹੋ ਮਰਜ਼ੀ ਏ ਪਰ ਘਰ ਕਿ ਬਾਹਰ ਦੀ ਪੁਛ-ਗਿੱਛ ਵੀ ਕਰਨੀ ਜੇ !

ਪ੍ਰਿ-ਘਰ ਬਾਹਰ ਦੀ ਪਰਵਾਹ ਨਾ ਕਰੋ ਓਹ ਫੇਰ ਸੋਚ ਲਵਾਂਗੇ। ਚਾਲ-ਚਲਨ ਦਾ ਪਤਾ ਕਰਨਾ ਹੈ ।

ਜ-ਏਹ ਠੀਕ ਏ, ਫੇਰ ਮੁੰਡਾ ਰੋਕ ਲੈਣਾ, ਕਿਤੇ ਹੋਰ , ਥੇ , ਨਾ ਲਗ ਜਾਣ, ਫੋਟੋ ਤੇ ਖੇਤ ਬੋਰਡਿੰਗ ਵਿੱਚ ਆਦਮੀ ਦੇ ਹੱਥ ਭੇਜ ਦੇਣੇ।

ਪ੍ਰਿ-ਹੱਛਾ ਜੀ ਗੋਬਿੰਦ ਰਾਮ ਹੋਰਾਂ ਨਾਲ ਵੀ ਗਲ ਕਰ ਲਈਏ।

ਜ:-ਜ਼ਰੂਰ, ਉਨ੍ਹਾਂ ਨੂੰ ਤੇ ਲਤਾ ਨੂੰ ਸੱਦੋ ।

[ਪ੍ਰਿ ਫੋਨ ਕਰਨ ਜਾਂਦਾ ਹੈ ਤੇ ਜਸੋਧਾਂ ਚੰ: ਨੂੰ ਖਤ ਤੇ ਫੋਟੋ ਦਸਦੀ ਹੈ]

ਪ੍ਰਿ-ਦੋਵੇਂ ਹੁਣੇ ਆਏ ਜਾਣੋ!

੨੩.