ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
[ਚੰ: ਆਪਣੇ ਕਮਰੇ ਵਿਚ ਚਲੀ ਜਾਂਦੀ ਹੈ]
ਜ-ਪਰਮੇਸ਼ਰ ਨੇ ਮੇਲ ਤਾਂ ਚੰਗਾ ਮੇਲਿਆ ਏ, ਅੱਗੇ ਜੋ ਕੁੜੀ ਦੇ ਭਾਗ।
ਪਿ-ਚੰਗੇ ਭਾਗ ਨੇ ਤੇ ਏਹੋ ਜਿਹਾ ਮਿਲਿਆ ਹੈ ਨਾ, ਪਰ ਓਹ ਦੇਖਣਾ ਚਾਹੁੰਦਾ ਏ।
ਜ-ਗੋਬਿੰਦਰਾਅ ਹੋਰੀਂ ਆ ਲੈਣ ਦੇਖ-ਦੇਖੀ ਦਾ ਉਪਰਾਲਾ ਵੀ ਉਹੀ ਕਰਨਗੇ।
[ਗੋਬਿੰਦ ਰਾਮ ਤੇ ਕਾਮਲਤਾ ਆਉਂਦੇ ਹਨ]
ਪ੍ਰਿ:-ਏਹ ਖ਼ਤ ਤੇ ਫੋਟੋ ਜੇ।
[ਗੋ:ਤੇ ਕਾ:ਪੜ੍ਹਦੇ ਹਨ]
ਗੋ:-ਅੰਗਰੇਜ਼ੀ, ਬੜੀ ਚੰਗੀ ਤੇ ਸੱਚਾ ਮਲੂਮ ਹੁੰਦਾ ਹੈ; ਜੋ ਬੋਰਡਿੰਗ ਦਾ ਪਤਾ ਦਿਤਾ ਹੈ ਕੋਈ ਬਣਾਉਟ ਨਹੀਂ ਬਣਾਈ ਸਭ ਗੱਲ ਵਿਚ ਪੂਰਾ।
ਕਾ:-ਭਾਈਆ ਜੀ, ਜਿਹਾ ਚਾਹੁੰਦੇ ਸਉ, ਪਰਮੇਸ਼ਰ ਨੇ ਉਜਿਹਾ ਹੀ ਦੇ ਦਿਤਾ।
ਗੋ:-ਮੇਰੀ ਰਾਏ ਵਿਚ ਫੋਟੋ ਤੇ ਖ਼ਤ ਭੇਜੋ ਤੇ ਰੋਕ ਤੋਂ।
ਪ੍ਰਿ:-ਜਸੋਧਾਂ ਜੀ ਦੀ ਵੀ ਏਹੋ ਰਾਇ ਹੈ, ਪਰ ਦਾ ਚਲਨ ਮਲੂਮ ਕਰਨਾ ਏ; ਤੇ ਦੇਖਣ ਦੀ ਕਿਸ ਤਰ੍ਹਾਂ ਸਲਾਹ ਜੇ ?
ਗੋ:-ਬੋਰਡਿੰਗ ਵਿਚ ਨਰੈਣ ਦਾਸ ਬੀ. ਏ. ਸਟੂਡੰਟ ਦੇ
੨੪.