ਸਮੱਗਰੀ 'ਤੇ ਜਾਓ

ਪੰਨਾ:Brij mohan.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਸ ਨੂੰ ਲਿਖਣਾ ਜੋ ਪਰਸੋਂ ਸਾਢੇ ਪੰਜ ਵਜੇ ਮੈਂ ਆਵਾਂਗਾ ਤੂੰ ਮਿ: ਬ੍ਰਿਜਮੋਹਨ ਨੂੰ ਜੋ ਐਮ. ਏ. ਵਿਚ ਪੜ੍ਹਦਾ ਹੈ ਨਾਲ ਲੈਆਵੀਂ, ਤੇ ਮੈਂ ਦੋ ਤਿੰਨ ਦਿਨਾਂ ਵਿਚ ਸਭ ਚਾਲਚਲਣ ਦਾ ਪਤਾ ਕਰ ਲਵਾਂਗਾ।

ਬ੍ਰਿ-ਏਹ ਬਹੁਤ ਚੰਗੀ ਸੋਚੀ ਜੇ,ਸਾਰੇ. ਮੋਟਰ ਤੇ ਚਲਾਂ ਗੇ, ਤੁਸੀ ਇਕ ਦੋ ਗੱਲਾਂ ਕਰਨੀਆਂ ਤੇ ਮਿਲਣਾ।

ਗੋ:-ਚੰਗਾ, ਕਾਗਜ਼-ਕਲਮ ਦਿਓ।

[ਕਾਗਜ਼ ਕਲਮ ਲੈਕੇ ਖ਼ਤ ਲਿਖਦਾ ਹੈ]

ਪ੍ਰਿ-ਬਹਿਰਾ !

ਬਹਿਰ-ਜਨਾਬ !

ਪ੍ਰਿ:-ਏਹ ਖਤ ਬੋਰਡਿੰਗ ਵਿਚ ਲੈ ਜਾ, ਬੀ. ਏ. ਕਲਾਸ ਵਿਚ ਨਰੈਣ ਦਾਸ ਨੂੰ ਦੇਵੀਂ ਤੇ ਨਰੈਣ ਦਾਸ ਕੋਲੋਂ ਜਵਾਬ ਲਿਆਵੀਂ, ਸਾਈਕਲ ਲੈ ਜਾ।

ਬਹਿਰਾ-ਬਹੁਤ ਚੰਗਾ ।

[ਬਹਿਰਾ ਸਾਈਕਲ ਲੈਕੇ ਜਾਂਦਾ ਹੈ]

ਕਾ:-ਭਾਬੋ ਜੀ, ਚੰਦਰ ਕਲਾ ਕਿਥੇ ਜੇ ?

ਜ-ਤੁਹਾਡੇ ਕੋਲੋਂ ਪਲਕੁ ਪਹਿਲੇ ਕਮਰੇ ਵਿਚ

੧੫.