ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਐਕਟ ਦੂਜਾ
ਝਾਕੀ ੧.
( ਕਮਰਾ ਚੰਦਰਕਲਾ ਦਾ, ਕਾਮਲਤਾ ਬੈਠੀ ਹੈ ਪਾਸ)
ਕਾ:-ਚੰਦ, ਹੁਣ ਤਾਂ ਖੁਸ਼ ਹੈਂ, ਨਾ ?
ਚੰ:-ਹਾਂ ਲਤਾ, ਖ਼ਤ ਪੜਕੇ ਫੋਟੋ ਦੇਖਕੇ ਦਿਲ ਤਾਂ ਬਾਗ ਬਾਗ ਹੋਗਿਆ ਪਰ ਹੁਣ ਕੁਝ ਧੜਕਦਾ ਹੈ ।
ਕਾ-ਉਹ ਕਿਉਂ ?
ਚੰ:-ਹਥ ਲਾਕੇ ਦੇਖ ਤਾਂ ਸਹੀ ।
(ਕਾਮਲਤਾ ਹਥ ਲਾਂਉਂਦੀਹੈ।)
ਕਾ-ਠੀਕ, ਇਹ ਕੀ ਸਬੱਬ ?
ਚੰ-ਮਿਲਣ ਦਾ ਸੁਣਕੇ।
ਕਾ-ਉਹ ਕੀ ਡਰ ਏ !
ਚੰ:-ਡਰ ਨਹੀਂ ਪਰ ਮੇਰਾ ਤਾਂ ਹੱਥ ਵੀ ਅੱਗੇ ਨਹੀਂ
੨੭.