ਸਮੱਗਰੀ 'ਤੇ ਜਾਓ

ਪੰਨਾ:Brij mohan.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਣਾ ਤੇ ਮੂੰਹੋਂ ਇਕ ਲਫ਼ਜ਼ ਵੀ ਨਹੀਂ ਨਿਕਲਣਾ। ਸਗੋਂ ਫੇਰ ਪਾਪਾ ਜੀ ਗੁੱਸੇ ਨਾ ਹੋਣ।

ਕਾ:-ਏਹ ਕੀ ਗਲ ਕੀਤੀ ਉ, ਏਹ ਸਭ ਨਜਿੱਠ ਲਵਾਂਗੇ, ਓਹ ਦੇਖ ਕਬੂਤਰ ਆਪਣੀ ਕਬੂਤਰੀ ਨਾਲ ਕੈਸਾ ਗੁਟਕਕੇ ਖੁਸ਼ ਹੋ ਰਿਹਾ ਏ ਤੇ ਕਬੂਤਰੀ ਵੀ ਕੈਸੀ ਫੈਲ ਰਹੀ ਏ।

ਚੰ:-ਪਰਮੇਸ਼ਰ ਨੇ ਸਭ ਦਾ ਜੋੜਾ ਬਣਾਇਆ ਏ।

ਕਾ:-ਹੁਣ ਤੂੰ ਵੀ ਇਕੱਲੀ ਨਹੀਂ ਰਹੇਂਗੀ, ਕਬੂਤਰ ਦੇ ਜੋੜੇ ਵਾਂਙ ਇਕੱਠੇ ਰਹੋਗੇ।

ਚੰ:-ਜਦ ਇਕੱਠੇ ਹੋਵਾਂਗੇ ਤਦ ਦੇਖੀ ਜਾਉ, ਹਾਲ ਤਾਂ ਤਰਕਾਲਾਂ ਵੇਲੇ ਮਿਲਾਂਗੇ ਤੇ ਫੇਰ ਚਕਵੀ ਤੇ ਚਕਵੇ ਵਾਂਙ ਸਾਰੀ ਰਾਤ ਇਕ ਦੂਸਰੇ ਦੇ ਧਿਆਨ ਵਿਚ ਗੁਜ਼ਾਰਾਂਗੇ। ਉਹ ਓਸ ਪਾਰ ਤੇ ਮੈਂ ਏਸ ਪਾਰ ।

ਕਾ:-ਇਹ ਥੋੜੇ ਚਿਰ ਵਾਸਤੇ।

ਚੰ:-ਥੋੜਾ ਚਿਰ ! ਤਾਂ ਥੋਹੜਾ ਚਿਰ ਹੁਣ ਕਈ ਵਰੇ ਨੇ, ਅਜ ਮਿਲਣ ਤੋਂ ਪਿਛੋਂਤੇ ਓਹੀ ਸਾਰੀਰਾਤ ਦਿੱਸਣਗੇ।

ਕਾ:-ਦੋ ਚਾਰ ਘੜੀ ਜੇ ਕਵੇਗੀ ਤੇ ਮੈਂ ਤੇਰੇ ਪਾਸ ਠਹਿਰੂੰ ਫੇਰ ਕੋਈ ਕਿਤਾਬ ਪੜ੍ਹਨ ਲਗ ਪਈਂ,

੨੮.