ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਆਪੇ ਨੀਂਦਰ ਆ ਜਾਉ ।
ਚੰ:-ਨੀਂਦਰ ਈ ਨਹੀਂ ਨਾ ਆਉਣੀ, ਧਿਆਨ ਓਧਰ ਹੀ ਰਹਿਣਾ ਏ ।
ਕਾ:-ਕੋਈ ਫ਼ਿਕਰ ਨਾ ਕਰ, ਆਪੇ ਨੀਂਦਰ ਆ ਜਾਉ। ਜਿਸ ਵੇਲੇ ਏਹ ਦਿਲ ਵਿਚ ਆਵੇਗਾ, ਥੋੜੇ ਦਿਨਾਂ ਦਾ ਵਿਛੋੜਾ ਹੈ।
ਚੰ:-ਹਛਾ ਲਤਾ, ਘਨੱਈਆ ਲਾਲ ਨੇ ਕਿਹਾ ਸੀ ਓਹ ਗਵਾਂਢੀ ਹਨ।
ਕਾ-ਹਾਂ ਏਹ ਕੀ ਗਲ ਏ !
ਚੰ:-ਓਥੇ ਜੈ ਚੰਦ ਹੋਰਾਂ ਦਾ ਘਰ ਏ ਤੇ ਬਾਬੂ ਹੋਰੀਂ ਉਨ੍ਹਾਂ ਵਿਚੋਂ ਨਾ ਹੋਣ !
ਕਾ:-ਕਿਉਂ ?
ਚੰ:-ਓਨਾਂ ਨਾਲ ਮਾਮਾ ਤੇ ਪਾਪਾ ਜੀ ਦੀ ਸਖ਼ਤ ਦੁਸ਼ਮਣੀ ਏ, ਬੋਲ ਚਾਲ ਤਕ ਨਹੀਂ, ਭਾਵੇਂ ਬਰਾਦਰੀ ਏ।
ਕਾ:-ਹਛਾ, ਅਜ ਸਭ ਪਤਾ ਲਗ ਜਾਵੇਗਾ।
ਚੰ:-ਦਿਲ ਨਹੀਂ ਲਗਦਾ।
ਕਾ:-ਬਾਗ ਚਲਕੇ ਦਰਸ਼ਨ ਕਰ ਲਈਂ।
(ਜਸੋਧਾਂ ਆਉਂਦੀ ਹੈ)
ਐ-ਕਾਕੀਓ, ਤਿਆਰ ਹੋਵੇ, ਬਾਹਰ ਚਲਣਾ ਏ । ਤੇ
੨੯