ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਸੂਰਜ ਏਧਰ ਦਾ ਏਧਰ ਹੋ ਜਾਏ, ਓਥੇ ਕੁੜੀ ਨਹੀਂ ਦੇਣੀ ।
ਗੋ:-ਭਾਬੋ ਜੀ, ਧੀਰਜ ਕਰੋ, ਗੁੱਸਾ ਛੱਡੋ, ਅਰਾਮ ਨਾਲ ਗਲ ਕਰੋ ।
ਜ:-ਕੀ ਗਲ ਕਰਾਂ, ਮੇਰੇ ਭੇੜੇ ਕਰਮ, ਜੇ ਪਸੰਦ ਆਇਆ ਤਾਂ ਵੈਰੀ।
ਗੋ:-ਸ਼ਾਂਤੀ ਕਰੋ ।
ਜ:-ਮੈਨੂੰ ਜੋ ਕਹਿੰਦੇ ਹੋ ਇਨ੍ਹਾਂ ਨੂੰ ਪੁੱਛੋ, ਇਨ੍ਹਾਂ ਨਾਲ ਘਟ ਨਹੀਂ ਹੋਈ, ਇਹ ਬੋਲਦੇ ਨੇ ? ਕਿ ਜਿਹੜੇ ਰਾਹ ਉਹ ਜਾਣ ਉਹ ਰਾਹ ਈ ਛੱਡ ਦੇਂਦੇ ਨੇ !
ਪ੍ਰਿ:-ਮੇਰੀ ਤਾਂ ਬੋਲ-ਚਾਲ ਹੀ ਨਹੀਂ, ਤੇ ਵੈਰ ਬੜਾ ॥
ਜ:-(ਪ੍ਰਿਥੀ ਨੂੰ) ਵਿਆਹ ਓਥੇ ਕਰੋਗੇ ? ਸਿਰ ਨੀਵਾਂ ਕਰੋਗੇ ? ਹੱਥ ਜੋੜੋਗੇ ?
ਪ੍ਰਿ:-ਬੜੀ ਮੁਸ਼ਕਲ ਚ ਫਸਿਆ ਹਾਂ, ਓਧਰ ਜ਼ਬਾਨ ਦੇ ਬੈਠੇ, ਏਧਰ ਏਹ ਕੰਮ, ਕੀ ਕਰਾਂ, ਕੁਝ ਅਹੁੜਦੀ ਨਹੀਂ । ਸੱਪ ਦੇ ਮੂੰਹ ਕੜ੍ਹ-ਕਿਰਲੀ ।
ਜ:-ਜ਼ਬਾਨ ਮੈਂ ਨਹੀਂ ਦੇ ਚੁੱਕੀ ? ਮੁੰਡਾ ਤਾਂ ਮੈਂ ਈ ਰੁਕਾਇਆ, ਪਰ ਹੁਣ ਸਾਰੀ ਦੁਨੀਆਂ ਵਿਚ ਮੂੰਹ ਕਾਲਾ ਤਾਂ ਨਹੀਂ ਕਰਾਉਣਾ !
੩੩.