ਸਮੱਗਰੀ 'ਤੇ ਜਾਓ

ਪੰਨਾ:Brij mohan.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪ੍ਰਿ:-ਮੁੰਹ ਤਾਂ ਕਾਲਾ ਨਹੀਂ ਕਰਾਉਣਾ ਪਰ ਬੁੱਕ ਕੇ ਚਟਨਾ ਵੀ ਤਾਂ ਨਹੀਂ। ਕੌਲ ਤਾਂ ਪੂਰਾ ਕਰਨਾ ਏ, ਜਿਦੀ ਜ਼ਬਾਨ ਨਹੀਂ ਓਹਦਾ ਕੁਝ ਵੀ ਨਹੀਂ।

ਜ:-ਠੀਕ ਹੋ ਪਰ ਕੁੜੀ ਓਥੇ ਤਾਂ ਨਹੀਂ ਦੇਣੀ, ਮੈਂ ਤਾਂ ਭਾਗਣ ਦੇ ਅੱਗੇ ਕਦੀ ਨਹੀਂ ਨਿਵੰਣਾ !

ਗੋ:-ਮੈਂ ਕਦ ਕਹਿੰਦਾ ਹਾਂ ਨਿੰਵੇਂਤੇ ਨਾ ਹੀ ਇਹ ਕਹਿੰਦੇ ਨੇ। ਪਰ ਕੋਈ ਤਰਕੀਬ ਕਢਨੀ ' ਹੋਈ ਨਾ, ਜੂ ਜ਼ਬਾਨ ਵੀ ਪੂਰੀ ਹੋਵੇ ਤੇ ਨੌਵੰਣਾ ਵੀ ਨਾ ਪਵੇ !

ਜ:-ਤੁਸੀ ਦੋਵੇਂ ਸੋਚੋ।

ਗੋ:-ਚੰਗਾ ਜੀ !

ਪ੍ਰਿ:-ਕੁੜੀ ਸੁਖ ਨਾਲ ਸਿਆਣੀ ਹੋ ਗਈ ਏ, ਛੇਤੀ ਆਪਣੇ ਘਰ ਜਾਵੇ ਤੇ ਚੰਗਾ ਏ ।

ਗੋ:-ਸਹਿਜ ਪਕੇ ਸੋ ਮੀਠਾ ਹੋ !

੩੪.