ਸਮੱਗਰੀ 'ਤੇ ਜਾਓ

ਪੰਨਾ:Brij mohan.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੋ:-ਇਹ ਠੀਕ ਏ, ਪਰ ਬਰਾਦਰੀ ਕਹੇਗੀ ਰੁਪੱਏ ਪਿਛੇ ਮੁੰਡਾ ਵਿਆਹਿਆ ਤੇ ਸੁਲਹ ਕੀਤੀ। ਤੇ ਸਾਡੇ ਘਰ ਉਹ ਮੇਮ ਕਿਸਤਰ੍ਹਾਂ ਰਹੁ? ਆਪਣੇ ਤੋਂ ਬਹੁਤ ਵੱਡੇ ਨਾਲ ਸਾਕ ਵੀ ਕਰਨਾ ਆਪ ਹੇਠਾਂ ਲਗਣਾ ਏ ! ਇਹ ਨਹੀਂ ਕਰਨਾ।

ਬ੍ਰਿ:-ਭਾਈਆ ਜੀ, ਉੱਚੇ ਨੂੰ ਨਿਵਾਣਾ ਤਾਂ ਠੀਕ ਏ !

ਜੇ:-ਹਾਂ

ਬ੍ਰਿ:-ਧੀ ਤਾਂ ਉਨ੍ਹਾਂ ਦੇਣੀ ਏ, ਓਹ ਨੀਵੇਂ ਕਿ ਅਸੀਂ ?

ਜੈ:-ਓਹੋ ! ਪਰ ਸੁਲਹ ਕਿਸਤਰ੍ਹਾਂ ਹੋਊ ਤੇ ਗੁਜ਼ਾਰਾ ਸਾਡੇ ਘਰ ?

ਬਿ:-ਘਰ ਬਾਰ ਦਾ ਧਿਆਨ ਛੱਡ ਦਿਓ, ਆਪੇ ਨ ਹੋ ਜਾਊ।

ਟੇ:-ਬ੍ਰਿਜਮੋਹਨ ਦੀ ਜ਼ਬਾਨ ਤੇ ਫੁੱਲ ਤਾਂ ਚੜ੍ਹਾਣੇ ਹੋਏ ਨਾ।

ਬ੍ਰਿ:-ਮੈਂ ਤਾਂ ਜ਼ਬਾਨ ਏਸ ਕਰਕੇ ਦਿੱਤੀ ਜੋ ਤੁਸੀ [ਜੈ: ਤੇ ਭਾ:] ਮੈਰੀ ਕੀਤੀ ਮੰਨ ਲਓਗੇ।

ਦੇ:-ਤੇ ਇਹ ਤਾਂ ਮੰਨਦੇ ਨੇ !

ਜੈ:-ਮੈਂ ਤਾਂ ਚਾਹੁੰਦਾ ਹਾਂ ਕਾਕਾ ਫੁੱਲੇ ਫਲੇ, ਪਰ.....

ਟੇ:-ਪਰ ਕੀ, ਹੁਣ ਗੱਲ ਨੂੰ ਪੂਰਾ ਕਰੋ।

ਬ੍ਰਿ:-ਜਦ ਤੁਸੀਂ ( ਦੋਹਾਂ ਨੂੰ ) ਮੇਰੀ ਖੁਸ਼ੀ ਚਾਹੁੰਦੇ ਓ ਤਦ

੩੭.