ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਟੇ-ਭਲਾ ।
(ਜੈ ਚੰਦ ਤੇ ਭਾਗਣ ਆਣਕੇ ਬੈਠ ਜਾਂਦੇ ਨੇ, ਬ੍ਰਿਜਮੋਹਨ ਤੇ ਟੇਕ ਚੰਦ ਚਲੇ ਜਾਂਦੇ ਨੇ।)
[ਪਾਂਧਾ ਆਉਂਦਾ ਹੈ]
ਜੈ: ਤੇ ਭਾ:-ਪਾਂਧਾ ਜੀ, ਮੱਥਾ ਟੇਕਨੇ ਆਂ ।
ਪੱਧਾ-ਸੁਖੀ ਰਹੋ ! ਪਰਮੇਸ਼ੁਰ ਬਹੁਤ ਦੇਵੇ। ਰਾਤੀਂ ਮੁੰਡਾ ਅਜ ਵਾਸਤੇ ਨਿਉਂਤਾ ਦੇ ਆਇਆ ਸੀ ਤੇ ਪਤਰੀ ਵੀ ਲਿਆਉਣ ਵਾਸਤੇ ।
ਜੈ ਚੰਦ--ਕੰਮ ਏ ! ਤੁਸੀਂ ਬ੍ਰਿਜਮੋਹਨ ਦਾ ਟੇਵਾ ਵੇਖੋ ਤੇ ਦੱਸੋ ਵਿਆਹ ਕਦ ਕੁ ਤਕ ਹੋਊ ?
ਪਾਂਧਾ-ਸਤਿਬਚਨ ! ਪਰ ਪਹਿਲੇ ਭੋਜਨ ਨਾ ਪਾ ਲਈਏ ? ਖੁਦਿਆ ਲਗੀ ਏ, ਧਿਆਨ ਓਧਰ ਏ !
ਜੈ:-ਚੰਗੀ ਗੱਲ ਏ ! ਮੈਂ ਪਤਾ ਲਿਆਵਾਂ ਕਿ ਭੋਜਨ ਤਿਆਰ ਏ !
ਪਾਂਧਾ-ਛੇਤੀ ਪੁੱਛ ਤੇ ਹਾਲੀ ਲਸੀ-ਪਾਣੀ ਲੈ ਆਉਣਾ।
ਜੈ:-ਘਰ ਲਵੇਰਾ ਤਾਂ ਨਹੀਂ, ਦੁਧ ਦੀ ਕਰ ਲਿਆਵਾਂ ?
ਪਾਂਧਾ-ਜਜਮਾਨ ਏਹ ਕੀ ਪੁਛਦੇ ਹੋ, ਜੋ ਸਰਧਾ ਹੋਵੇ !
ਜੇ:ਜਾਕੇ ਦੁਧ ਦੀ ਲੱਸੀ ਲਿਆਉਂਦਾ ਏ
ਜੇ:-ਮਹਾਰਾਜ ਲੌ ਪੀਓ !
੩੯.