ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਪਾਂਧਾ-ਲਿਆਓ !
[ਬਾਟੀ ਫੜਕੇ ਪੀਂਦਾ ਏ]
ਜੈ ਚੰਦ-ਹੋਰ ?
ਪੱਧਾ-ਹਛਾ ! ਇਕ ਬਾਟੀ ਹੋਰ ਸਹੀ ! ਗਰਮੀ ਏ,ਤ੍ਰਿਖਾ ਬਹੁਤ ਏ।
[ਜੈ ਚੰਦ ਜਾਕੇ ਇਕ ਬਾਟੀ ਹੋਰ ਲਿਆਂਉਂਦਾ ਏ]
ਜੈ ਚੰਦ-ਲੋਂ ਮਹਾਰਾਜ !
[ਪਾਂਧਾ ਪੀਂਦਾ ਏ]
ਪਾਂਧਾ-ਹੁਣ ਜ਼ਰਾ ਸ਼ਾਂਤੀ ਹੋਈ ਏ, ਹੁਣ ਉੱਤਰ ਠੀਕ ਹੋਊ। ਭੁਖਿਆਂ ਭਗਤ ਨਹੀਂ ਹੁੰਦੀ, ਤੁਹਾਡੀ ਕੇਹੜੀ ਨਾਲ ਚਲਦੀ ਏ ?
ਜੈ-ਸੱਜੀ ।
[ਪਾਂਧਾ ਪਤਰੀ ਫੋਲ ਕੇ ਕੁਝ ਗਿਣ ਕੇ]
ਵਿਆਹ ਤਾਂ ਛੇਤੀ ਸੀ ਪਰ ਕੁਝ ਵਿਘਨ ਹੋਇਆ ਏ।
ਜੈ:-ਕੀ ?
ਪਾਂਧਾ-ਕਾਰਜ ਹੁੰਦੇ ਹੁੰਦੇ ਰਹਿ ਜਾਣਾ ਚਾਹੀਦਾ ਏ।
ਜੈ ਚੰਦ-ਪੂਰਾ ਕਿਸਤਰ੍ਹਾਂ ਹੋਵੇ ?
ਪਾਂਧਾ-ਜਪ ਕਰਾਓ। ਸਵੱਰਨ ਦਾਨ ਇੱਕੀ ਬ੍ਰਾਹਮਣਾਂ ਨੂੰ ਭੋਜਨ, ਮਾਲ-ਪੂੜਾ ਖੀਰ, ਫੇਰ ਕੰਮ ਠੀਕ
੪੦.