ਸਮੱਗਰੀ 'ਤੇ ਜਾਓ

ਪੰਨਾ:Brij mohan.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋ ਜਾਉ।

ਜੈ ਚੰਦ-ਏਹ ਬੜਾ ਖਰਚ ਦਸਿਆ ਜੇ।

[ਪੱਧਾ ਪਤਰੀ ਵੇਖਕੇ]

ਨਹੀਂ ਜੀ ਸਗੋਂ ਕੁਝ ਸੂਰਜ ਦੀ ਵੀ ਦਿਸ਼ਾ ਏ

ਉਹਦਾ ਵੀ ਉਪਾ ਕਰਨਾ ਪਊ।

ਜੋ ਚੰਦ-ਉਹ ਕੀ ?

ਪਾਂਧਾ-ਤੁਹਾਡੇ ਘਰ ਆਕੇ ਪਾਠ ਕਰੂੰ ਤੇ ਰੋਜ ਖੀਰ ਮਾਲ-ਪੂੜੇ ਦਾ ਭੋਜਨ, ਯਾਰਾਂ ਦਿਨ ਪਿਛੋਂ ਪੁਸ਼ਾਕ, ਅਤੇ ਹਵਨ ਤੇ ਸਵੱਰਨ ਦੀ ਦੱਛਣਾ।

ਜੈ ਚੰਦ-ਪਾਂਧਾ ਜੀ, ਕੰਮ ਵਧਾਈ ਜਾਂਦੇ ਹੋ, ਏਨਾਂ ਖਰਚ ?

ਪਾਂਧਾ-ਜਜਮਾਨ ਜੀ, ਕੋਈ ਫਿਕਰ ਨਾ ਕਰੋ, ਜ਼ਰਾ ਹੁਣ ਕੌੜਾ ਘੁੱਟ ਭਰ ਲੌ, ਫੇਰ ਬੜਾ ਮਾਲ ਆਵੇਗਾ। ਤੁਹਾਡਾ ਅੰਦਰ ਬਾਹਰ ਭਰ ਜਾਵੇਗਾ।

ਭਾਗਣ-ਇੱਨਾਂ ਕਿਥੋਂ ?

ਪਾਂਧਾ-ਜਜਮਾਨਣੀ । ਐਸੀ ਥਾਂ ਕਾਰਜ ਹੋਵੇਗਾ ਜੋ ਸੋਨਾ ਤੇ ਚਾਂਦੀ ਦੀ ਦਿੱਸੂ, ਸਿਲਮਾ ਸਤਾਰਾ ਚਮਕੂ ਮੋਟਰ ਵੀ ਘੂੰ ਘੂੰ ਕਰੂ।

੪੧.