ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਭਾਗਣ-ਉਹ ਮੁਸ਼ਕਲ ਹੈ !
ਪਾਂਧਾ-ਸਭ ਠੀਕ ਕਰ ਲਵਾਂਗੇ, ਪਾਠ ਕਰ ਲੈਣ ਦੇ ਤੇ ਖੀਰ ਮਾਹਲ-ਪੂੜੇ ਅੰਦਰ ਜਾ ਲੈਣ ਦੇ ।
ਭਾਗਣ-ਉਨ੍ਹਾਂ ਨਾਲ ਬਹੁਤ ਵਟ ਹੈ।
ਪਾਂਧਾ-ਜਿਸ ਵੇਲੇ ਚਿੱਟੀਆਂ *ਤੈਣਾਂ ਆਈਆਂ ਸਭ ਵੱਟ ਖੁਲ ਜਾਣਗੇ । ਜਜਮਾਨਣੀ, ਤੇਰੀ ਪਰਮੇਸ਼ਰ ਸੁਣੀ ਉ, ਮੁੰਡਾ ਹੀਰੇ ਦੀ ਕਣੀ ਏ, ਇਦੇ ਕਰਕੇ ਤੂੰ ਵੀ ਸੁਖਾਲੀ ਹੋ ਜਾਵੇਗੀ ।
ਭਾਗਣ-ਕਿਤੇ ਹੋਰਥੇ ਕੰਮ ਨਹੀਂ ਹੋ ਸਕਦਾ ?
ਪਾਂਧਾ-ਕੋਈ ਫਿਕਰ ਨਾ ਕਰ, ਮੰਤਰਾਂ ਨਾਲ ਸਿੱਧੇ ਕਰ ਦੇਵਾਂਗੇ, ਤੇਰੇ ਅਗੇ ਨੀਊਣਗੇ,ਫੇਰ ਤਾਂ ਠੀਕ ਹੈ ?
ਭਾਗਣ-ਹਛਾ ਜੋ ਚੰਗਾ ਏ ਕਰੋ, ਮੰਤ੍ਰ ਮਾਰੋ ਜੁ ਇਹ ਬਹੁਤਾ ਮਾਲ ਦੇਣ ।
ਪਾਂਧਾ-ਇਹੋ ਲੈ, ਪਰ ( ਸੋਚਕੇ ) ਦੱਛਨਾ ਵੀ ਫੇਰ ਸੋਨੇ ਦੀ ਹੋਉ, ਖ਼ਰਚ ਤਾਂ ਹੋਊ ਪਰ ਸਭ ਉਧਰੋਂ ਜੋ ਆਉ ਉਦੇ ਵਿਚੋਂ ਹੋਊ,ਹਾਲੀ ਤੈਨੂੰ ਕਰਨਾ ਪਊ !
ਭਾਗਣ-ਚੰਗਾ ਔਖੀ ਸੁਖਾਲੀ ਕਰਾਂਗੀ, ਪਰ ਪਾਂਧਾ ਜੀ ਮੰਤਰ ਅਜਿਹੇ ਹੋਣ ਜੋ ਨੌਂ ਨਿਧਾਂ ਤੇ ਬਾਰ੍ਹਾਂ ਸਿਧਾਂ ਹੋਣ।
ਪਾਂਧਾ-ਜਜਮਾਨਣੀ ਪਰਮੇਸ਼ਰ ਚਾਹੇ ਤੇ ਇਸਤੋਂ ਵਧਕੇ
- ਰੂਪਏ
੪੩.