ਸਮੱਗਰੀ 'ਤੇ ਜਾਓ

ਪੰਨਾ:Brij mohan.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਜਿਹੇ ਮੰਤ੍ਰ ਦਾ ਪਾਠ ਹੋਉ ਜੋ ਸਭ ਕੰਮ ਆਪੇ ਹੀ ਠੀਕ ਹੋਣਗੇ, ਕੁਝ ਮਿੱਠਾ ਮੂੰਹ ਕਰਨ ਤੇ ਦਿਲ ਏ, ਕੁਝ ਮਠਿਆਈ, ਬਰਫ਼ੀ,ਪੇੜੇ, *ਮਾਵਾ ਮੰਗਾ ਲੈ।

ਭਾਗਣ-ਮੁੰਡਾ ਭੋਜਨੀ ਹਾਂ।

ਪਾਂਧਾ-ਮੁੰਡੇ ਨੂੰ ਸਮਝਾ ਦੇਵੀਂ-ਮਿੱਠਾ ਬਹੁਤ ਨਾ ਪੁਆਏ, ਖੋਆਂ ਬਹੁਤ ਹੋਵੇ।

ਭਾਗਣ-ਸਮਝਾ ਦੇਨੀ ਹਾਂ।

ਪਾਂਧਾ-ਜਦ ਮਿਸਟਾਨ......ਖਾਧੇ ਤੇ ਫੇਰ ਕਾਰਜ ਠੀਕ ਹੋਇਆ ਜਾਣ।

ਭਾਗਣ-ਜੇ ਤ ਚੰਗੀ ਆਊ ਤੇ ਮੈਨੂੰ ਵੀ ਕੁਝ ਦੇਵੇਗਾ ? ਪਾਂਧਾ ! ਅੱਜ ਕਲ ਦੇ ਪੜ੍ਹੇ ਹੋਏ ਮਾਪਿਆਂ ਨੂੰ ਨਹੀਂ ਦੇਂਦੇ।

ਪੱਧਾ-ਨਹੀਂ ਨਹੀਂ-( ਪਤ੍ਰੀ ਵੇਖਕੇ ) ਬਹੁਤ ਦੇਵੇਗਾ ਤੇਰੀਆਂ ਪੰਜੇ ਘਿਉ ਵਿਚ ਨੇ !

  • ਖੋਆ।

੪੪.