ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਝਾਕੀ ੪.
ਬਾਗ਼
(ਬ੍ਰਿਜ ਮੋਹਨ ਬਾਗ਼ ਵਿਚ ਜਾਂਦਾ ਏ।)
ਬ੍ਰਿਜ-ਮੇਰਾ ਖਾਣ ਪੀਣ ਬਹਿਣ ਉਠਣ ਸਭ ਛੁਟ ਗਿਆ, ਕੰਨ ਅਰਾਮ ਦਾ ਲਫ਼ਜ਼ ਅੱਖਾਂ ਨੀਂਦ ਨਹੀਂ ਜਾਣਦੀਆਂ, ਨਾ ਸੈਰ ਤੇ ਦਿਲ, ਨਾ ਖੇਡ ਦਾ ਧਿਆਨ, ਕਿਤਾਬਾਂ ਦੇ ਪਤਰੇ ਉਥੱਲਣੇ,ਪੜ੍ਹਨਾ ਇਕ ਅਖਰ ਵੀ ਨਾ। ਦਿਨ ਵੇਲੇ ਬੁਹਾ ਮਾਰਕੇ ਅਨੇਰਾ ਕਰਨਾ, ਚੰਦ ਦੇਖਣਾ ਤੇ ਉਸਦੀ ਹੀ ਪੂਜਾ, ਉਸਦਾ ਹੀ ਜਾਪ, ਉਸਦੀ ਹੀ ਮਾਲਾ ਫੇਰਨਾ, ਇਹ ਮੇਰਾ ਕੰਮ ਏ ! ਬੋਰਡਰ ਠੱਠਾ ਕਰਦੇ ਨੇ ਜੁ ਪੀਲਾ ਹੋਗਿਆ ਏ ਤੇ ਕਿਸੇ ਕਿਸੇ ਵੇਲੇ ਵਾਹ-ਤਬਾਹ ਬੋਲਨਾ ਏਂ, ਪਰ ਬੋਰਡਰ ਪਰਾਈ ਪੀੜ ਕੀ ਜਾਣਨ,ਜਿਸਨੂੰ ਲੱਗੇ ਉਸ ਨੂੰ ਸਾਰ ਹੁੰਦੀ ਏ, ਜਿਸ ਨੂੰ ਪ੍ਰੇਮ-ਫਟ ਨਹੀਂ ਲੱਗਾ ਉਹ ਝਰੀਟਾਂ ਈ ਵੇਖ ਕੇ ਹਸਦਾ ਏ।
[ਖੀਸੇ ਨੂੰ ਹਥ ਲਾਕੇ ਫੋਟੋ ਕਢ ਲੈਂਦਾ ਏ]
ਚੰਦ ਜੀ, ਜਦ ਤੁਸੀ ਮੇਰੇ ਦਿਲ ਨਾਲ ਲੱਗੇ ਹੋਏ
੪੫.