ਓ ਤੇ ਫੇਰ ਮੈਂ ਕਾਹਨੂੰ ਭੂਰਾਂ !
[ਫੋਟੋ ਅਗੇ ਰੱਖ ਕੇ ਬੈਠ ਜਾਂਦਾ ਹੈ]
ਚੰਦ ਜੀ ,ਮੁਸਕਰਾਂਦੇ ਓ ਤੇ ਮੂੰਹ ਨਹੀਂ ਖੋਲਦੇ ? ਮੈਂ ਐਡਾ ਕੇਹੜਾ ਕਸੂਰ ਕੀਤਾਏ ਜੋ ਤੁਸੀਂ ਚੁੱਪ ਓ? ਜ਼ਰਾ ਇਕ ਵਾਰੀ ਬੋਲੋ ਤਾਂ ਸਹੀ ? ਤਾੜੀ ਲਾਕੇ, ਅਜੇ ਹੋਰ mesmerise ਕਰਨਾ ਜੇ ? ਕੁਝ ਬਾਕੀ ਰਹਿ ਗਈ ਏ ? ਨਹੀਂ, ਨਹੀਂ, ਕਿਧਰ ਤੁਰ ਪਏ ਓ, ਠਹਿਰ ਜਾਓ, ਗੁੱਸੇ ਹੋ ਗਏ ਓ ?[ਕਾਲੀਘਟਾ ਵਿਚੋਂ ਬਿਜਲੀ ਚਮਕਦੀ ਹੈ] ਓਹ ਕਮਰੇ ਵਿਚ ਚਲੇ ਗਏ ਤੇ ਬਿਜਲੀ ਜਗਾ ਦਿੱਤੀ । [ਪੀਂਘ ਪੈਂਦੀ ਹੈ।] ਹੁਣ ਸਤਰੰਗੀ ਰੇਸ਼ਮ ਦੀ ਪੀਂਘ ਪਾਕੇ ਝੂਟਣ ਲੱਗੇ ਓ? ਝੂਟੇ ਲੰਮੇ ਲਉ, ਮੇਰੇ ਕੋਲ ਪੁੱਜੋ [ਬਦਲ ਗੱਜਦਾ ਹੈ] ਆਓ, ਜੀਉ ਆਇਆਂ ਨੂੰ ! ਅਪੱਛਰਾਂ ਤੋਂ ਕੀ ਸੁਨੇਹਾ ਲਿਆਂਦਾ ਜੇ ? [ਬਦਲ ਗੱਜਦਾ ਹੈ] ਓਹ ਝੂਟਾ ਲੰਮਾ ਨਹੀਂ ਲੈਂਦੇ, ਡਰਦੇ ਨੇ, ਫੇਰ ਮੈਨੂੰ ਆਪਣੇ ਤੇ ਚੜਾਕੇ ਲੈ ਚਲੋ, [ਬਦਲ ਗੱਜਦਾ ਹੈ) ਨਹੀਂ ! [ਫੇਰ ਸੁਣਦਾ ਹੈ] ਚੰਗਾ, ਵਿਆਹ ਹੋਏ, ਫੇਰ ਲੈ ਚਲੇਗਾ, ਜੋ ਹੁਕਮ ਹੈ ਠੀਕ ਹੈ ।
[ਮਾਲੀ ਕੋਲ ਖਲੋਤਾ ਸੁਣਦਾ ਏ ਤੇ ਬਟਣ ਦੇਂਦਾ ਏ]
ਮੀਆਂ ਜੀ ਚੰਦ ਹੋਰਾਂ ਨੂੰ ਦੇਵੋ।
੪੬.