ਸਮੱਗਰੀ 'ਤੇ ਜਾਓ

ਪੰਨਾ:Brij mohan.pdf/57

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਾਲੀ-ਜੀ, ਕਿੱਥੇ ?

ਬ੍ਰਿ-ਉਹ ਦੇਖ ਪੀਂਘ ਝੂਟਦੇ ਨੇ।

ਮਾਲੀ--ਕਿਤੇ ਨਹੀਂ ?

[ਮਾਲੀ ਅੱਗੇ ਖਲੋ ਜਾਂਦਾ ਹੈ ਤੇ ਪੀਘ ਹੱਟ ਜਾਂਦੀ ਹੈ]

ਬ੍ਰਿ-ਓ ਮੀਆਂ ਜੀ, ਪੀਂਘ ਕਿੱਥੇ ਲੈ ਗਏ ਓ ? ਤੇ ਚੰਦ ਜੀ ਕਿੱਥੇ ਨੇ ?

ਮਾਲੀ-ਬਾਬੂ ਜੀ ਏਹ ਤੁਹਾਡਾ ਖ਼ਿਆਲ ਸੀ, ਪੀਂਘ ਅਸਮਾਨ ਤੇ ਸੀ ਲੁੱਕ ਗਈ ।

ਬ੍ਰਿ-ਚੰਦ ਜੀ ਕਿੱਥੇ ਗਏ ?

ਮਾਲੀ-ਬਾਬੂ ਜੀ ਹੋਸ਼ ਕਰੋ ਇਹ ਵਹਿਮ ਛੱਡੋ।

ਬ੍ਰਿ:-ਤੇ ਮੈਂ ਫੇਰ ਸੁਪਨੇ ਵਿਚ ਚੰਦ ਹੋਰਾਂ ਨੂੰ ਦੇਖਦਾ ਸਾਂ ?

ਮਾਲੀ-ਜੀ ਨਹੀਂ ਕਿਸੇ ਧਿਆਨ ਵਿਚ ਲਗੇ ਹੋਏ ਸਉ ॥

ਬਿ:-ਚੰਗਾ [ਬਟਣ ਲੈਂਦਾ ਹੈ; ਤੇ ਮਾਲੀ ਜਾਂਦਾ ਹੈ][ਫੋਟੋ ਚੁੱਕਕੇ ਤੁਰਦਾ ਹੈ, ਚੰਬੇਲੀ ਕੋਲ ਪਹੁੰਚ ਕੇ ਚੁੰਮਦਾ ਹੈ ।]

ਓ, ਚੰਗੀ ਕਿਸਮਤ ਵਾਲੀਏ ਤੈਨੂੰ ਹੱਥ ਲੱਗਾ ਸੀ ! [ਝਾੜੀਆਂ ਨੂੰ] ਏਸੇ ਰਸਤੇ ਚੰਦ ਜੀ ਲੰਘੇ ਸੀ,ਦੱਸੋ ਕਿੱਥੇ ਲੰਘੀ, ਕਿੱਥੇ ਝੁੰਡਾਂ, ਕਿਧਰ ਨੂੰ ਗਏ,ਕਿਸ ਪਾਸੇ ਜਾਵਾਂ, ਕਿੰਨੂੰ ਪੱਕਾ ਪਤਾ ਪੁੱਛਾਂ ?

[ਘਟਾ ਵਲ ਵੇਖਕੇ]

ਘਟਾ ਕੈਸੀ ਕਾਲੀ ਕਾਲੀ ਹੈ, ਚਿੱਟੇ ਬਗਲੇ

੪੭.