ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਉਡਦੇ ਜਾ ਰਹੇ ਨੇ, ਏਹ ਚੰਦ ਜੀ ਦੇ ਘਰ ਵਲੋਂ ਲੰਘਣਗੇ ! ਹੁਣ ਘਟਾ ਉਠੀ, ਹਵਾ ਵੀ ਠੰਢੀ ਆਈ, ਮੀਂਹ ਕਿਤੇ ਪਿਆ ਏ, ਹਵਾ! ਤੂੰ ਪਹਿਲੇ ਚੰਦ ਵਲ ਜਾ, ਰੱਬ ਦਾ ਵਾਸਤਾ ਈ ! ਛੇਤੀ ਜਾ, ਉਨ੍ਹਾਂ ਨੂੰ ਠੰਢੇ ਠੰਢੇ ਝੋਲੇ ਦੇ ਤੇ ਸੁਨੇਹਾ ਦੇ ਜੁ ਮੋਹਨ ਨੂੰ ਤੁਸੀਂ ਐਸਾ ਮੋਹਿਆ ਏ ਜ ਤੁਹਾਡੇ ਬਿਨਾ ਚੈਨ ਨਹੀਂ,ਕੈਸੀ ਪੁਰੇ ਦੀ ਹਵਾ ਏ,ਨੀਂਦ ਆਉਂਦੀ ਜਾਂਦੀ ਏ [ਅੱਖਾਂ ਮੀਟਕੇ ਬੈਠਦਾ ਹੈ] [ਫੇਰ ਖੋਦਾ ਹੈ] ਚੰਦ ਜੀ ਆਏ ਕੀਤੇ ਗਏ ਕੀ ਕੀ ਕਰਦੇਓ? ਆਓ ਮੇਰੀ ਬਾਂਹ ਤੇ ਬਾਂਹ ਪਾਓ ਤੇ ਕੋਠੀ ਚਲੀਏ [ਬਾਂਹ ਅੱਗੇ ਕਰਦਾ ਹੈ] ਹਾਏ ਬਾਂਹ ਨਹੀਂ ਦੇਂਦੇ ।
[ਚੰਗੀ ਤਰ੍ਹਾਂ ਵੇਖਕੇ]
ਓ ਹੋ ! ਚੰਦ ਜੀ ਤਾਂ ਨਹੀਂ ? ਹੈਂ । ਕੀ ਇਹ ਮੇਰਾ ਖ਼ਿਆਲ ਹੈ ? ਇਹ ਸਭ ਖ਼ਿਆਲ ਵਿਚ ਗੱਲਾਂ ਕਰਦਾ ਹਾਂ? ਮੈਂ ਕੋਈ ਸ਼ੁਦਾਈ ਹਾਂ? ਨਹੀਂ,ਨਹੀਂ, ਵੇਖੋ ਮੋਰ ਨੇ ਕੈਸੀ ਪੈਲ ਪਾਈ ਹੈ ਤੇ ਮੋਰਨੀ ਵਲ ਤੱਕ ਤੱਕ ਕੇ ਕੇਹਾ ਖ਼ੁਸ਼ ਹੋ ਰਿਹਾ ਹੈ, ਹੇ ਪਰਮੇਸ਼ਰ, ਚਕੋਰ ਨੂੰ ਵੀ ਚੰਦ ਦੇ ਦਰਸ਼ਨ ਕਰਾ !
੪੮.