ਸਮੱਗਰੀ 'ਤੇ ਜਾਓ

ਪੰਨਾ:Brij mohan.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਝਾਕੀ ਪ.

(ਕਮਰਾ ਚੰਦਰਕਲਾ)

ਚੰ:-ਇਕ ਵਿਛੋੜਾ, ਇਕ ਤੱਤੀ ਵੱ, ਐਸੀ ਲੋਅ ਜੁ ਮੱਛੀ ਵਾਂਕ ਤੜਫਦੀ ਰਹੀ, ਜਿਸ ਵੇਲੇ ਮੋਹਨ ਜੀ ਦਾ ਫੋਟੋ ਛਾਤੀ ਨਾਲ ਲਾਵਾਂ ਠੰਢ ਪੈ ਜਾਏ, ਪਰ ਦਰਸ਼ਨ ਦੀ ਤੇ ਹੋਰ ਭੜਕੇ, ਗਰਮ ਮਹੀਨੇ ਤਾਂ ਨਾਮ ਦੀ ਮਾਲਾ ਫੇਰ: ਫੇਰ, ਰਾਤੀਂ ਬੈਠ ਬੈਠ, ਖਾਣ ਪੀਣ ਛੱਡ, ਸਭ ਦੁਨੀਆਂ ਦੀ ਖੁਸ਼ੀ ਗਵਾਕੇ ਮਸਾਂ ਮਸਾਂ ਕਟੇ, ਪਰ ਹੁਣ ਦੁਰ ਦੁਰ ਕੋਈ ਕੋਈ ਬਦਲ ਵੀ ਦਿਸਣ ਲੱਗਾ ਏ । ਜੋ ਪੁਰਸ਼ ਬਾਹਰ ਕੰਮਾਂ ਤੇ ਗਏ ਹੋਏ ਸਨ ਘਰ ਆਉਣ ਵਾਲੇ ਹਨ, ਇਸਤ੍ਰੀਆਂ ਮੁੰਹ ਚੁੱਕੀ ਉਡੀਕ ਰਹੀਆਂ ਹਨ, ਅਤੇ ਪ੍ਰੇਮ-ਪੱਤਰ ਪੜ੍ਹ ਪੜ੍ਹਕੇ ਤਾਰੀਖ਼ਾਂ ਗਿਣਦੀਆਂ ਹਨ, ਪਰ ਮੈਂ ਇਕੱਲੀ, ਕਦੀ ਕਮਰੇ ਦੇ ਬਾਹਰ ਕਦੀ ਅੰਦਰ, ਕਦੀ ਉੱਤੇ, ਕਦੀ ਹੇਠ; ਮੋਹਨ ਜੀ ਦੇ

੪੯.