ਸਮੱਗਰੀ 'ਤੇ ਜਾਓ

ਪੰਨਾ:Brij mohan.pdf/6

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

( ੲ )

ਕੇ ਚੰਦਰਕਲਾ ਦੇ ਮਾਪੇ ਖੁਸ਼ ਹੁੰਦੇ ਹਨ ਤੇ ਸਾਕ ਪਾ ਦੇਣ ਦੀ ਸਲਾਹ ਕਰਦੇ ਹਨ। ਪਰ ਜਦ ਬਿਜਮੋਹਨ ਨਾਲ ਮਿਲਕੇ ਪਤਾ ਲਗਦਾ ਹੈ ਕਿ ਉਸਦੇ ਮਾਪੇ ਤਾਂ ਉਨ੍ਹਾਂ ਦੇ ਪੁਰਾਣੇ ਵਿਰੋਧੀ ਹਨ, ਜਿਨ੍ਹਾਂ ਨਾਲ ਮੁੱਦਤ ਤੋਂ ਰਾਮ-ਸਤ ਵੀ ਮੁੱਕੀ ਹੋਈ ਹੈ, ਤਾਂ ਬੜੇ ਜਿਚ ਹੋਂਦੇ ਹਨ। ਓਧਰ ਜ਼ਬਾਨ ਦੇ ਬੈਠੇ ਹਨ ਤੇ ਏਧਰ ਵੈਰੀ ਨਾਲ ਸਾਕ ਗੰਢਣਾ ਪੈਂਦਾ ਹੈ। ਸੱਪ ਦੇ ਮੂੰਹ ਕੋੜ੍ਹ-ਕਿਰਲੀ ਵਾਲੀ ਗਲ ਹੈ। ਬ੍ਰਿਜਮੋਹਨ ਦੇ ਮਾਪੇ ਵੀ ਇਹੋ ਖਿਆਲ ਕਰਦੇ ਹਨ, ਪਰ ਅੰਤ ਪਾਂਧੇ ਹੋਰਾਂ ਦੇ ਵਿਚ ਪੈਣ ਨਾਲ ਕੰਮ ਰਾਸ ਆ ਜਾਂਦਾ ਹੈ ਅਤੇ ਵਿਆਹ ਹੋ ਈ ਜਾਂਦਾ ਹੈ। ਚੰਦਰਕਲਾ ਤੇ ਬ੍ਰਿਜਮੋਹਨ ਬੜੇ ਪਿਆਰ ਨਾਲ ਜ਼ਿੰਦਗੀ ਕਟਦੇ ਹਨ। ਆਪੋ ਵਿਚ ਪਿਆਰ ਇਤਨਾ ਹੈ ਕਿ ਕੋਈ ਪਾਪੀ ਉਨ੍ਹਾਂ ਦੇ ਦਿਲ ਨੂੰ ਭਰਮਾ ਨਹੀਂ ਸਕਦਾ॥

ਇਸ ਕਹਾਣੀ ਵਿਚ ਪਿਆਰ ਦਾ ਨਕਸ਼ਾ ਡਾਢੇ ਮਿੱਠੇ ਲਫ਼ਜ਼ਾਂ ਵਿਚ ਖਿਚਿਆ ਹੈ। ਕਵਿਤਾ ਤੇ ਡਰਾਮੇ ਪੜ੍ਹ ਪੜ੍ਹ ਕੇ ਜੋ ਮੁੰਡਿਆਂ ਕੁੜੀਆਂ ਦੇ ਦਿਲਾਂ ਵਿਚ ਪਿਆਰ ਦੇ ਤਰੰਗ ਉਠਦੇ ਹਨ, ਉਨ੍ਹਾਂ ਨੂੰ ਹੂਬਹੂ ਉਨ੍ਹਾਂ ਦੇ ਹੀ ਕਵਿਤਾ ਭਰੇ ਲਫ਼ਜ਼ਾਂ ਵਿਚ ਅੱਦਾ ਕੀਤਾ ਹੈ। ਪੁਰਾਣੇ ਸਿਧੇ ਸਾਦੇ ਲੋਕਾਂ ਵਿਚ ਪਿਆਰ ਤਾਂ ਹੁੰਦਾ ਸੀ,ਪਰ ਚੁੱਪੂ ਜਿਹਾ-