ਸਮੱਗਰੀ 'ਤੇ ਜਾਓ

ਪੰਨਾ:Brij mohan.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਧਿਆਨ ਵਿਚ ਵੇਲਾ ਕਟਨੀ ਆਂ[ਫੋਟੋ ਅੱਗੇ ਰੱਖ ਕੇ] ਮੋਹਨ ਜੀ, ਹੁਣ ਨਾ ਤਰਸਾਓ, ਆਪਣੇ ਮਾਮਾ ਪਾਪਾ ਕੋਲੋਂ ਛੇਤੀ ਕਾਰਜ ਪੂਰਾ ਕਰਾਓ ਤੇ ਚੰਦ ਗਲ ਵਿਚ ਪਾਓ। ਵੇਖੋ, ਕੈਸੀ ਸੋਹਣੀ ਰੁੱਤ ਆਈ ਏ; ਸਭ ਬੂਟੇ ਜੋ ਸੜੇ ਹੋਏ ਦਿਸਦੇ ਨੇ ਸਾਰੀਆਂ ਪੁਸ਼ਾਕਾਂ ਪਹਿਨਕੇ ਲਹਿ-ਲਹਾਉਂਦੇ ਨਜ਼ਰ ਆਉਣਗੇ, ਜਾਨਵਰ ਪਾਣੀ ਨੂੰ ਤਰਸਦੇ ਮੂੰਹ ਖੋਲ੍ਹੇ ਹੋਏ ਪਾਣੀ ਪੀ ਪੀਕੇ ਤੇਹ ਬੁਝਾਉਣਗੇ ਤੇ ਮੀਂਹਵਿਚ ਨਾਉਣਗੇ, ਪਸ਼ੂ ਜੀਭਾਂ ਕੱਢਕੇ ਤੁਰਨੋਂ ਹੱਟ ਜਾਣਗੇ, ਇਸਤੀਆ ਆਪਣੇ ਆਪਣੇ ਪਤੀਆਂ ਨੂੰ ਮਿਲ ਮਿਲ ਖ਼ੁਸ਼ੀ ਹੋਣਗੀਆਂ; ਚੰਦਾ! ਤੂੰ ਇਕੱਲੀ ਪਈ ਕੁਰਲਾਵੇਂਗੀ? ਮੋਹਨ ਜੀ, ਤੁਸੀ ਬੰਸਰੀ ਵਜਾਕੇ ਮਾਮਾ ਪਾਪਾ ਨੂੰ ਕਦ ਬੇਸੁੱਧ ਕਰੋਗੇ ਤੇ ਸੁਲਹ ਕਰਾਓਗੇ ? ਤੁਸੀਂ ਐਡੇ ਲਾਇਕ, ਐਸੇ ਗੁਣਾਂ ਵਾਲੇ, ਮਾਪਿਆਂ ਨੂੰ ਕਦ ਕਾਬੂ ਕਰੋਗੇ ?

[ਕਾ: ਆਉਂਦੀ ਹੈ]

[ਫੋਟੋ ਵਲ] ਤੁਸੀ ਕੈਸੇ ਸੋਹਣੇ ਓ, ਗਰਮੀਆਂ ਨੇ ਤੁਹਾਨੂੰ ਮੁਰਝਾ ਦਿੱਤਾ ਹੋਉ, ਮੈਂ ਠੰਢਾ ਪਾਣੀ ਦੇ ਕੇ ਫੇਰ ਖਿੜਾਂਦੀ।

ਕਾ:-ਚੰਦ !

੫੦.