ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਚੰ:-ਆ, ਲਤਾ।
ਕਾ:-ਕਿਦੇ ਨਾਲ ਗੱਲਾਂ ਕਰਨੀ ਏਂ, ਵਾਹ ! ਫੋਟੋ ਨਾਲ?
ਚੰ:-ਕੀ ਕਰਾਂ, ਦਿਲ ਤਾਂ ਪਰਚਾਣਾ ਹੋਇਆ ਨਾ ! ਅੱਗੋਂ ਜਵਾਬ ਨਾ ਮਿਲੂ ਪਰ ਆਪ ਨੂੰ ਤਾਂ ਤਸੱਲੀ ਹੋਊ।
ਕਾ:-ਦੇਖ ਏਨਾ ਫ਼ਿਕਰ ਨਹੀਂ ਕਰਨਾ, ਤੂੰ ਚੇਹਰੇ ਵਲ ਤੱਕ, ਰੰਗ ਪੀਲਾ, ਅੱਖਾਂ ਵਿਚ ਵੜ ਗਈਆਂ ਨੇ, ਹੁਣ ਖ਼ੁਸ਼ ਹੋ, ਕੋਈ ਦਿਨ ਦੀ ਗਲ ਏ ! ਸਭ ਕੰਮ ਹੋ ਚੁੱਕਾ ਏ, ਥੋੜੀ ਜੇਹੀ ਕਸਰ ਏ ਓਹ ਨਿਕਲ ਗਈ ਹੋਉ ਯਾ ਨਿਕਲ ਜਾਵੇਗੀ।
ਚੰ:-ਇਹ ਸੱਚ ਕਹਿੰਦੀ ਏ ?[ਜੱਫੀ ਪਾ ਕੇ]ਕਿ ਮੇਰੇ ਦਿਲ ਨੂੰ ਧੀਰਜ ਦੇਣ ਨੂੰ ! ਲਤਾ ! ਤੂੰ ਮੇਰੀ ਪਿਆਰੀ, ਸਹੇਲੀ ਏ, ਸਚ ਦੱਸ ?
ਕਾਂ:-ਚੰਦ ਜੀ, ਮੈਂ ਸਚ ਕਹਿੰਦੀ ਹਾਂ ! ਮੈਨੂੰ ਤੇਰੇ ਕੋਲੋਂ
ਵਧ ਫਿਕਰ ਸੀ, ਹੁਣ ਜਾਨ ਵਿਚ ਜਾਨ ਪਈ ਏ, ਜਦ ਠੇਕੇਦਾਰ ਹੋਰਾਂ ਨੇ ਅੱਜ ਦਸਿਆ ਜੂ ਕੰਮ ਹੋ ਗਿਆ ਏ।
੫੧.