ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਐਕਟ ਤੀਜਾ
ਝਾਕੀ ੧.
( ਨਹਿਰ ਦੇ ਕਿਨਾਰੇ ਤੇ ਕੋਠੀ ਹੈ ਤੇ ਉਸਦੀ ਛੱਤ ਉੱਤੇ ਚੰ: ਤੇ ਬ੍ਰਿ: ਬੈਠੇ ਨੇ, ਪੁੰਨਿਆਂ ਦੀ ਰਾਤ,--ਵੇਲਾ ਯਾਰਾਂ ਕੁ ਵਜੇ ।
ਬ੍ਰਿ:-ਅੱਜ ਚਾਹ ਪੀਣ ਵੇਲੇ ਤੇ ਤੁਸਾਂ ਨੇ ਬੜੀ ਚੰਗੀ ਸੋਹਣੀ (Recitation) ਕਵਿਤਾ ਸੁਣਾਈ ਸੀ।
ਚੰ:-ਪਰ ਤੁਸਾਂ ਤਾਂ ਗ਼ਜ਼ਬ ਹੀ ਕਰ ਦਿੱਤਾ ਸੀ। ਹੁਣ ਕੋਈ ਐਸਾ ਮਜ਼ਮੂਨ ਸ਼ੁਰੂ ਕਰੋ, ਜਿਸ ਵਿਚ ਖ਼ਿਆਲ ਦੀ ਉਡਾਰੀ ਹੋਵੇ । ਅੱਜ ਦਿਲ ਓਧਰ ਹੀ ਲੱਗਾ ਹੋਇਆ ਏ, Literary pleasure (ਸਾਹਿਤਕ ਸਵਾਦ) ਵੱਲ।
ਬ੍ਰਿ-ਬਹੁਤ ਖੂਬ ! [ਥੋੜੇ ਮਿੰਟਾਂ ਮਗਰੋਂ] ਚੰਦ ਜੀ, ਤੁਹਾਡਾ ਨਾਮ ਗਲਤ ਰਖਿਆ ਹੋਇਆ ਏ।
ਚੰ:- ਜੀ ਕਿਉਂ ?
ਬ੍ਰਿ-ਚੰਦ ਘਟਦਾ ਵਧਦਾ ਏ, ਤੁਸੀਂ ਹਮੇਸ਼ਾਂ ਪੂਰੇ ਓ।
੫੨.