ਪੰਨਾ:Brij mohan.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਿ:-ਹੌਸਲੇ ਦੀ ਕੀ ਗੱਲ ਏ !

ਚੰ:-ਐਸੀ ਈ ਏ, ਕਲੇਜਾ ਧੜਕਦਾ ਏ।

ਬ੍ਰਿ:-ਜੀ । ਗੱਲ ਦਾ ਧਿਆਨ ਛੱਡੋ, ਜ਼ਰਾ ਆਰਾਮ ਕਰੋ ਫੇਰ ਦਸਣਾ।

ਚੰ:-ਕੀ ਕਰਾਂ,--ਮੂੰਹ ਆਈ ਬਾਤ ਨ ਰਹਿੰਦੀ ਏ । ਛੋਟਾ ਮੂੰਹ ਵੱਡੀ ਗੱਲ।

ਬ੍ਰਿ:-ਚੰਦ ਜੀ ! ਦੱਸੋ ਤਾਂ ਸਈ, ਇਹੋ ਜੇਹੀ ਕੀ ॥ ਗੱਲ ਏ ? ਮੇਰਾ ਧਿਆਨ ਵੀ ਓਧਰ ਹੋਗਿਆ ਏ।

ਚੰ:-ਮੁੰਹ ਤੇ ਆ ਆਕੇ ਤੇ ਰਹਿ ਜਾਂਦੀ ਏ।

ਬ੍ਰਿ-ਆਗਿਆ ਦਿਓ ਤਾਂ ਮੂੰਹ 'ਚੋਂ ਕੱਢ ਲਵਾਂ (ਚੁੰਮਦਾ ਹੈ)।

ਚੰ:-ਜੀ......ਟੇ.....ਕ ਚੰਦ ਹੋਰਾਂ ਦੀ ਨਿਗਾਹ ਕੁਝ ਹੋਰ ਤਰ੍ਹਾਂ ਦੀ ਦਿੱਸੀ।

ਬ੍ਰਿ:-(ਘਬਰਾ ਕੇ) ਉਹ ਕਿਸ ਤਰ੍ਹਾਂ ?

ਚੰ:-ਅਜ ਖਾਣਾ ਖਾਣ ਵੇਲੇ ਤੇ ਓਨਾਂ ਦੋ ਤਿੰਨ ਵਾਰੀ ਪੈਰ ਮੇਰੇ ਪੈਰ ਨੂੰ ਲਾਇਆ।

ਬਿ:-ਫੇਰ ?

ਚੰ:-ਮੈਂ ਹਟਾਇਆ।

ਬ੍ਰਿ-(ਘਾਬਰਿਆ ਹੋਇਆ) ਅੱਗੇ ਦੱਸੋ।

ਚੰ:-ਫੇਰ ਕੋਸ਼ਿਸ਼ ਕੀਤੀ ਕਿ ਪੈਰ ਨਾ ਲਾਵੇ ।

ਬ੍ਰਿ:-ਹਛਾ ਜੀ ! ਫੇਰ ਦੱਸੋ ਵੀ । (ਗੁੱਸੇ ਵਿਚ)

੫੫.